MP ਕਿਰਨ ਖੇਰ ਤੋਂ 8 ਕਰੋੜ ਦੀ ਠੱਗੀ ਮਾਮਲੇ ‘ਚ ਅਦਾਲਤ ''ਚ ਰਿਪੋਰਟ ਦਾਖ਼ਲ

04/16/2024 4:08:38 PM

ਚੰਡੀਗੜ੍ਹ (ਪ੍ਰੀਕਸ਼ਿਤ) : ਸੰਸਦ ਮੈਂਬਰ ਕਿਰਨ ਖੇਰ ਤੋਂ 8 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ 'ਚ ਮਨੀਮਾਜਰਾ ਦੇ ਕਾਰੋਬਾਰੀ ਚੈਤੱਨਿਆ ਅੱਗਰਵਾਲ ਖ਼ਿਲਾਫ਼ ਦਰਜ ਧੋਖਾਧੜੀ ਦੀ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਪੁਲਸ ਨੇ ਅਦਾਲਤ ਵਿਚ ਰਿਪੋਰਟ ਦਾਖ਼ਲ ਕੀਤੀ ਹੈ। ਪੁਲਸ ਨੇ ਸੋਮਵਾਰ ਨੂੰ ਐਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਰਾਹੁਲ ਗਰਗ ਦੀ ਅਦਾਲਤ ਵਿਚ ਐੱਫ. ਆਈ. ਆਰ. ਕੈਂਸਲੇਸ਼ਨ ਰਿਪੋਰਟ ਦਾਖ਼ਲ ਕੀਤੀ, ਪਰ ਅਦਾਲਤ ਨੇ ਫਿਲਹਾਲ ਮਨਜ਼ੂਰ ਨਹੀਂ ਕੀਤੀ ਹੈ।

ਅਦਾਲਤ ਵਿਚ ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ। ਮਾਮਲੇ ਵਿਚ ਪਬਲਿਕ ਵਿੰਡੋ ਰਾਹੀਂ ਐੱਸ. ਐੱਸ. ਪੀ. ਨੂੰ ਸ਼ਿਕਾਇਤ ਮਿਲੀ ਸੀ। ਸੈਕਟਰ-26 ਥਾਣਾ ਪੁਲਸ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ’ਤੇ ਕਾਰੋਬਾਰੀ ਚੈਤੱਨਿਆ ਅੱਗਰਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਸੂਤਰਾਂ ਮੁਤਾਬਕ ਬਾਅਦ ਵਿਚ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਸੀ, ਜਿਸ ਦੇ ਚੱਲਦੇ ਸੰਸਦ ਮੈਂਬਰ ਨੇ ਸ਼ਿਕਾਇਤ ਵਾਪਸ ਲੈ ਲਈ।


Babita

Content Editor

Related News