ਜੰਮੂ-ਕਸ਼ਮੀਰ ''ਚ 11 ਜਨਵਰੀ ਤੋਂ ਫਿਰ ਹੋਵੇਗੀ ਬਰਫਬਾਰੀ

Tuesday, Jan 08, 2019 - 12:34 PM (IST)

ਸ਼੍ਰੀਨਗਰ— ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ ਕਿ ਜਨਵਰੀ ਦੇ ਮੱਧ ਤੋਂ ਬਾਅਦ ਮੌਸਮ ਫਿਰ ਤੋਂ ਖਰਾਬ ਹੋਵੇਗਾ। ਵਿਭਾਗ ਮੁਤਾਬਕ 11 ਜਨਵਰੀ ਨੂੰ ਫਿਰ ਤੋਂ ਬਰਫਬਾਰੀ ਹੋ ਸਕਦੀ ਹੈ ਜੋ ਕਿ ਤਿੰਨ ਦਿਨਾਂ ਤਕ ਚੱਲੇਗੀ। ਉੱਥੇ ਹੀ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਹੈ ਕਿ ਹਾਲ ਹੀ 'ਚ ਹੋਈ ਬਰਫਬਾਰੀ ਦੇ ਮੁਕਾਬਲੇ ਇਹ ਬਰਫਬਾਰੀ ਘੱਟ ਹੋਵੇਗੀ।

ਮੇਟ ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਬਾਦਲ ਛਾਏ ਰਹਿਣਗੇ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ 'ਚ ਹਲਕੀ ਬਰਫ ਡਿੱਗ ਸਕਦੀ ਹੈ। ਉੱਥੇ ਹੀ ਜੰਮੂ ਤੇ ਲੱਦਾਖ 'ਚ ਹਲਕੇ ਬੱਦਲ ਰਹਿਣਗੇ। 


Neha Meniya

Content Editor

Related News