ਇਸਰੋ ਨੇ ਹਾਈਬ੍ਰਿਡ ਮੋਟਰ ਦਾ ਸਫ਼ਲ ਪ੍ਰੀਖਣ ਕੀਤਾ

Wednesday, Sep 21, 2022 - 05:03 PM (IST)

ਇਸਰੋ ਨੇ ਹਾਈਬ੍ਰਿਡ ਮੋਟਰ ਦਾ ਸਫ਼ਲ ਪ੍ਰੀਖਣ ਕੀਤਾ

ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਹਾਈਬ੍ਰਿਡ ਮੋਟਰ ਦਾ ਸਫ਼ਲ ਪ੍ਰੀਖਣ ਕੀਤਾ ਹੈ ਜੋ ਨਵੇਂ ਲਾਂਚ ਵਾਹਨਾਂ (ਰਾਕੇਟਾਂ) ਲਈ ਨਵੀਂ ਪ੍ਰੋਪਲਸ਼ਨ ਪ੍ਰਣਾਲੀ ਦਾ ਰਾਹ ਪੱਧਰਾ ਕਰ ਸਕਦੀ ਹੈ। ਬੈਂਗਲੁਰੂ 'ਚ ਇਸਰੋ ਹੈੱਡਕੁਆਰਟਰ ਨੇ ਕਿਹਾ ਕਿ 30 ਕੇ.ਐੱਨ. ਹਾਈਬ੍ਰਿਡ ਮੋਟਰ ਦਾ ਮੰਗਲਵਾਰ ਨੂੰ ਤਮਿਲਨਾਡੂ ਦੇ ਮਹੇਂਦਰਗਿਰੀ ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ (ਆਈ.ਪੀ.ਆਰ.ਸੀ.) 'ਚ ਟੈਸਟ ਕੀਤਾ ਗਿਆ ਸੀ, ਜੋ ਸਫ਼ਲ ਰਿਹਾ। ਸੰਗਠਨ ਨੇ ਕਿਹਾ ਕਿ ਇਸ ਟੈਸਟ 'ਚ ਇਸਰੋ ਦੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (ਐੱਲ.ਪੀ.ਐੱਸ.ਸੀ.) ਨੇ ਇਸ ਪ੍ਰੀਖਣ 'ਚ ਸਹਿਯੋਗ ਕੀਤਾ।

PunjabKesari

ਬਿਆਨ 'ਚ ਕਿਹਾ ਗਿਆ ਹੈ ਕਿ ਮੋਟਰ ਨੇ ਹਾਈਡ੍ਰੋਕਸਿਲ-ਟਰਮੀਨੇਟਿਡ ਪੋਲੀਬਿਊਟਾਡਾਇਨ (ਐੱਚ.ਟੀ.ਪੀ.ਬੀ.) ਨੂੰ ਈਂਧਨ ਵਜੋਂ ਇਸਤੇਮਾਲ ਕੀਤਾ, ਜਦੋਂ ਕਿ ਤਰਲ ਆਕਸੀਜਨ ਨੂੰ ਆਕਸੀਕਾਰਕ ਪਦਾਰਥ ਵਜੋਂ ਇਸਤੇਮਾਲ ਕੀਤਾ ਗਿਆ। ਇਸਰੋ ਨੇ ਕਿਹਾ ਕਿ ਠੋਸ-ਠੋਸ ਜਾਂ ਤਰਲ-ਤਰਲ ਮਿਸ਼ਰਣ ਦੇ ਉਲਟ ਹਾਈਬ੍ਰਿਡ ਮੋਟਰ ਠੋਸ ਬਾਲਣ ਅਤੇ ਤਰਲ ਆਕਸੀਕਾਰਕ ਦਾ ਇਸਤੇਮਾਲ ਕਰਦੀ ਹੈ ਦੀ ਵਰਤੋਂ ਕਰਦੀ ਹੈ। ਸੰਗਠਨ ਨੇ ਇਕ ਬਿਆਨ 'ਚ ਕਿਹਾ,"ਮੰਗਲਵਾਰ ਨੂੰ 30 ਕੇ.ਐੱਨ. ਹਾਈਬ੍ਰਿਡ ਮੋਟਰ ਦੇ ਪ੍ਰੀਖਣ ਦੌਰਾਨ ਤੈਅ 15 ਸਕਿੰਟ ਤੱਕ ਲਗਾਤਾਰ ਬਲਨ ਦਾ ਪ੍ਰਦਰਸ਼ਨ ਕੀਤਾ। ਮੋਟਰ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ।'' ਇਸਰੋ ਨੇ ਦੱਸਿਆ ਕਿ ਐੱਚ.ਟੀ.ਪੀ.ਬੀ. ਅਤੇ ਤਰਲ ਆਕਸੀਜਨ ਹਰਿਤ ਹੈ ਅਤੇ ਤਰਲ ਆਕਸੀਜਨ ਦਾ ਪ੍ਰਬੰਧਨ ਆਸਾਨ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News