ਮੋਟਰ ਗੈਰੇਜ ''ਚ ਮਕੈਨਿਕ ਵੱਲੋਂ ਖੁਦਕੁਸ਼ੀ, ਲਟਕਦੀ ਮਿਲੀ ਲਾਸ਼

Saturday, Mar 14, 2026 - 06:00 PM (IST)

ਮੋਟਰ ਗੈਰੇਜ ''ਚ ਮਕੈਨਿਕ ਵੱਲੋਂ ਖੁਦਕੁਸ਼ੀ, ਲਟਕਦੀ ਮਿਲੀ ਲਾਸ਼

ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੇ ਜਲਾਲਾਬਾਦ ਰੋਡ ਬਾਈਪਾਸ 'ਤੇ ਵਿਸ਼ਵਕਰਮਾ ਮੋਟਰ ਗੈਰੇਜ 'ਚ ਮਕੈਨਿਕ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦਾ ਪਤਾ ਸ਼ਨੀਵਾਰ ਤੜਕੇ ਉਸ ਵੇਲੇ ਲੱਗਿਆ ਜਦੋਂ ਗੈਰੇਜ 'ਚ ਕੰਮ ਕਰਦੇ ਹੋਰ ਮਕੈਨਿਕ ਗੈਰੇਜ ਖੋਲਣ ਆਏ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਤੇ 15 ਤੋਂ 17 ਫੁੱਟ ਉੱਚੇ ਗਾਰਡਰ ਨਾਲ ਫਾਹਾ ਲਾ ਕੇ ਮਕੈਨਿਕ ਦੀ ਲਾਸ਼ ਲਟਕਦੀ ਨਜ਼ਰ ਆ ਰਹੀ ਸੀ।
ਮ੍ਰਿਤਕ ਮਕੈਨਿਕ ਦੀ ਪਛਾਣ ਸੋਨੂੰ ਵਾਸੀ ਪਿੰਡ ਥਾਂਦੇਵਾਲਾ ਵਜੋਂ ਹੋਈ ਹੈ। ਦੱਸਦੇ ਨੇ ਕਿ ਇਹ ਸ਼ੁੱਕਰਵਾਰ ਨੂੰ ਘਰ ਹੀ ਨਹੀਂ ਗਿਆ ਸੀ ਤੇ ਸ਼ਨੀਵਾਰ ਨੂੰ ਗੈਰੇਜ ਚ ਇਸਦੀ ਲਾਸ਼ ਲਟਕਦੀ ਮਿਲੀ। ਘਟਨਾ ਦਾ ਪਤਾ ਲਗੱਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਹੋਰ ਲੋਕ ਘਟਨਾਸਥਲ 'ਤੇ ਇੱਕਠਾ ਹੋਣੇ ਸ਼ੁਰੂ ਹੋ ਗਏ ਤੇ ਪੁਲਸ ਨੂੰ ਸੂਚਤ ਕੀਤਾ ਗਿਆ। ਇਸ ਮਗਰੋਂ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮ੍ਰਿਤਕ ਵਿਆਹੁਤਾ ਸੀ ਤੇ ਉਸਦਾ ਦੋ ਮਹੀਨੇ ਦਾ ਇਕ ਬੱਚਾ ਵੀ ਹੈ। ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ। 

ਜਾਂਚਕਰਤਾ ਏਐਸਆਈ ਲਖਵਿੰਦਰ ਸਿੰਘ, ਏਐਸਆਈ ਗੁਰਾਦਿੱਤਾ ਸਿੰਘ ਤੇ ਹੌਲਦਾਰ ਜਸਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੱਝ ਤਣਾਅ 'ਚ ਚੱਲ ਰਿਹਾ ਸੀ ਅਤੇ ਉਸਨੇ ਸ਼ਰਾਬ ਪੀਤੀ ਸੀ ਤੇ ਇਸੇ ਤਨਾਅ 'ਚ ਉਸਨੇ ਇਹ ਕਦਮ ਚੁੱਕ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਹੁਰੇ ਪੱਖ ਦੇ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News