ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ RISAT-2B, ਪੁਲਾੜ ਤੋਂ ਰੱਖੇਗਾ ਸਰਹੱਦਾਂ 'ਤੇ ਨਜ਼ਰ

Wednesday, May 22, 2019 - 08:26 AM (IST)

ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ RISAT-2B, ਪੁਲਾੜ ਤੋਂ ਰੱਖੇਗਾ ਸਰਹੱਦਾਂ 'ਤੇ ਨਜ਼ਰ

ਸ਼੍ਰੀਹਰਿਕੋਟਾ—ਭਾਰਤੀ ਪੁਲਾੜ ਸੰਗਠਨ (ਇਸਰੋ) ਨੇ ਬੁੱਧਵਾਰ ਸਵੇਰੇ ਇਕ ਨਵਾਂ ਇਤਿਹਾਸ ਰਚਿਆ। ਇਸਰੋ ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੀਆਂ ਸਰਹੱਦਾਂ ਦਾ ਰਾਖਾ ਆਰ. ਆਈ. ਐੱਸ. ਏ. ਟੀ.-2 ਬੀ. ਸਫਲਤਾਪੂਰਵਕ ਲਾਂਚ ਕਰ ਲਿਆ ਹੈ ਜੋ ਕੁੱਝ ਹੀ ਘੰਟਿਆਂ ਬਾਅਦ ਆਰਬਿਟ 'ਚ ਵੀ ਪੁੱਜ ਗਿਆ।

PunjabKesari

ਇਸਰੋ ਦੇ ਇਸ ਲਾਂਚ ਲਈ ਮੰਗਲਵਾਰ ਤੋਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਸੀ ਅਤੇ ਬੁੱਧਵਾਰ ਸਵੇਰੇ 5.30 ਵਜੇ ਇਸਰੋ ਦੇ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਪੀ. ਐੱਸ. ਐੱਲ. ਵੀ.-ਸੀ. 46 ਦੀ ਮਦਦ ਨਾਲ ਆਰ. ਆਈ. ਐੱਸ. ਏ. ਟੀ.-2 ਬੀ. ਨੂੰ ਪੁਲਾੜ 'ਚ ਲਾਂਚ ਕਰ ਦਿੱਤਾ। ਆਪਣੇ ਨਾਲ ਉਹ 615 ਕਿਲੋ ਦਾ ਭਾਰ ਲੈ ਕੇ ਗਿਆ ਹੈ। ਜਿਹੜਾ ਸੈਟੇਲਾਈਟ ਲਾਂਚ ਕੀਤਾ ਗਿਆ ਹੈ, ਉਹ ਪੁਲਾੜ 'ਚ ਭਾਰਤ ਦੀ ਅੱਖ ਬਣੇਗਾ। ਇਹ ਸੈਟੇਲਾਈਟ ਖੁਫੀਆ ਨਿਗਰਾਨੀ, ਖੇਤੀ, ਜੰਗਲ ਅਤੇ ਐਮਰਜੈਂਸੀ ਪ੍ਰਬੰਧਾਂ ਦੇ ਸਹਿਯੋਗ ਵਰਗੇ ਖੇਤਰਾਂ 'ਚ ਮਦਦ ਕਰੇਗਾ।

ਮਿਸ਼ਨ ਸਫਲ ਹੋਣ ਦੇ ਬਾਅਦ ਇਸਰੋ ਦੇ ਚੇਅਰਮੈਨ ਦੇ ਸੀਵਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਲਿਹਾਜ ਤੋਂ ਇਹ ਬੇਹੱਦ ਮਹੱਤਵਪੂਰਣ ਮਿਸ਼ਨ ਹੈ। ਇਹ ਵਧੀਆ ਸੈਟੇਲਾਈਟ ਹੈ ਜਿਸ 'ਚ ਹਾਈ ਫਾਈ ਅਰਥ ਆਬਜ਼ਰਵੇਸ਼ਨ ਦੀ ਸਮਰੱਥਾ ਹੈ। ਇਸ 'ਚ ਸਿੰਥੈਟਕ ਅਪਰਚਰ ਰਾਡਾਰ ਲੱਗਿਆ ਹੋਇਆ ਹੈ ਜੋ ਧਰਤੀ ਦੀਆਂ ਦਿਨ ਤੇ ਰਾਤ ਦੇ ਇਲਾਵਾ ਖਰਾਬ ਮੌਸਮ 'ਚ ਵੀ ਤਸਵੀਰਾਂ ਲੈ ਸਕਦਾ ਹੈ। ਇਸ ਮਿਸ਼ਨ ਦੀ ਉਮਰ 5 ਸਾਲ ਹੈ। ਇਸ ਦੀ ਵਰਤੋਂ ਫੌਜੀ ਨਿਗਰਾਨੀ ਲਈ ਵੀ ਕੀਤੀ ਜਾਵੇਗੀ।


Related News