ਮਹਾਰਾਸ਼ਟਰ ''ਚ ਜੱਦੀ ਪਿੰਡ ਪੁੱਜੇ ਆਇਰਲੈਂਡ ਦੇ ਪੀ.ਐੱਮ. ਲੀਓ ਵਰਾਡਕਰ

12/30/2019 12:19:13 PM

ਮੁੰਬਈ— ਆਇਰਲੈਂਡ ਦੇ ਪ੍ਰਧਾਨ ਮੰਤਰੀ ਲੀਓ ਵਰਾਡਕਰ ਨੇ ਪਰਿਵਾਰ ਦੇ ਮੈਂਬਰਾਂ ਨਾਲ ਐਤਵਾਰ ਨੂੰ ਮਹਾਰਾਸ਼ਟਰ ਦੇ ਤੱਟੀ ਜ਼ਿਲੇ ਸਿੰਧੂਦੁਰਗ ਵਿਚ ਸਥਿਤ ਆਪਣੇ ਜੱਦੀ ਪਿੰਡ ਦਾ ਦੌਰਾ ਕੀਤਾ। ਜੂਨ 2017 ਵਿਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਹ ਉਨ੍ਹਾਂ ਦਾ ਮਲਵਨ ਤਹਿਸੀਲ ਦੇ ਵਰਾਡ ਪਿੰਡ ਦਾ ਪਹਿਲਾ ਦੌਰਾ ਸੀ।PunjabKesariਵਰਾਡਕਰ ਦੇ ਪਿਤਾ ਅਸ਼ੋਕ ਵਰਾਡਕਰ ਵਰਾਡ ਪਿੰਡ ਤੋਂ ਸਨ ਅਤੇ ਉਹ ਪੇਸ਼ੇ ਤੋਂ ਇਕ ਡਾਕਟਰ ਸਨ। ਵਰਾਡ ਮੁੰਬਈ ਦੇ ਲੱਗਭਗ 500 ਕਿਲੋਮੀਟਰ ਦੱਖਣ ਵਿਚ ਸਥਿਤ ਹੈ। ਉਹ 1960 ਦੇ ਦਹਾਕੇ ਵਿਚ ਬ੍ਰਿਟੇਨ ਚਲੇ ਗਏ ਸਨ। ਮੁੰਬਈ ਵਿਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਰਾਡਕਰ ਦਾ ਪਿੰਡ ਵਿਚ ਪੁੱਜਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ।PunjabKesariਵਰਾਡਕਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਕੱਠੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਸ ਪਲ ਦਾ ਬੇਹੱਦ ਆਨੰਦ ਲਿਆ। ਆਇਰਲੈਂਡ ਦੇ ਪੀ.ਐੱਮ. ਆਪਣੇ ਜੱਦੀ ਪਿੰਡ ਦੀ ਕੁਲਦੇਵੀ ਦੇ ਮੰਦਰ 'ਚ ਵੀ ਦਰਸ਼ਨ ਕਰਨ ਪੁੱਜੇ। ਆਇਰਲੈਂਡ ਦੇ ਪੀ.ਐੱਮ. ਨੇ ਕਿਹਾ,''ਮੈਂ ਆਪਣੇ ਮਾਤਾ-ਪਿਤਾ, ਭੈਣਾਂ ਅਤੇ ਉਨ੍ਹਾਂ ਦੇ ਪਤੀਆਂ, ਆਪਣੇ ਪਾਰਟਨਰ ਅਤੇ ਕੁਝ ਨਾਤੀ-ਪੋਤਿਆਂ ਨਾਲ ਹਾਂ। ਇਹ ਇਕ ਵੱਡਾ ਫੈਮਿਲੀ ਵਿਜਿਟ ਹੈ।

PunjabKesari


DIsha

Content Editor

Related News