ਇਹ ਹੈ ਅਜਿਹਾ ਪਿੰਡ ਜਿੱਥੇ ਚਿੱਟਾ ਦੇ ਕੇ ਕਰਵਾਇਆ ਜਾਂਦੈ ਕੰਮ, ਸ਼ਿਕਾਇਤ ਕਰਨ ਵਾਲੇ ਦੀਆਂ ਵੱਢੀਆਂ ਜਾਂਦੀਆਂ ''ਜੜ੍ਹਾਂ''
Monday, Apr 29, 2024 - 03:28 AM (IST)
ਲਾਡੋਵਾਲ (ਰਵੀ)- ਪਿੰਡ ਤਲਵੰਡੀ ਕਲਾਂ ਪੰਜਢੇਰਾਂ ਦੀਆਂ ਕਈ ਐਸੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਨਸ਼ਾ ਸਮੱਗਲਰਾਂ ਦੇ ਘਰ ਕਈ ਅਜਿਹੇ ਨੌਜਵਾਨ ਹਨ, ਜੋ ਚਿੱਟੇ ਦੇ ਆਦੀ ਹਨ ਤੇ ਘਰੋਂ ਬੇਦਖਲ ਕੀਤੇ ਹੋਏ ਹਨ, ਜਿਨ੍ਹਾਂ ਨੂੰ ਨਸ਼ਾ ਸਮੱਗਲਰ ਆਪਣੇ ਕੰਮ ਕਰਾਉਣ ਲਈ ਨਸ਼ਾ ਦੇ ਕੇ ਆਪਣਾ ਉਲਟਾ ਸਿੱਧਾ ਕੰਮ ਕਰਵਾਉਂਦੇ ਹਨ। ਇਹ ਨੌਜਵਾਨ ਚੰਗੇ ਘਰਾਂ ਦੇ ਕਾਕੇ ਹਨ, ਜੋ ਚਿੱਟੇ ਦੇ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ। ਨਸ਼ਾ ਸਮੱਗਲਰ ਇਨ੍ਹਾਂ ਕੋਲੋਂ ਆਪਣੇ ਘਰਾਂ ਦਾ ਗੋਹਾ-ਕੂੜਾ, ਬਰਤਨ ਵਗੈਰਾ ਦਾ ਕੰਮ ਕਰਾਉਂਦੇ ਹਨ ਅਤੇ ਇਹ ਨਸ਼ੇੜੀ ਇਕ ਰਿਮੋਟ ਦੀ ਤਰ੍ਹਾਂ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਸਾਬਕਾ CM ਚੰਨੀ ਦਾ ਦਲ-ਬਦਲੂਆਂ 'ਤੇ ਤੰਜ, ਕਿਹਾ- 'ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ, ਉਹ ਲੋਕਾਂ ਨਾਲ ਕੀ ਖੜ੍ਹਨਗੇ'
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਮੱਗਲਰ ਇਥੋਂ ਦੇ ਮੂਲ ਨਿਵਾਸੀ ਹਨ, ਜਿਨ੍ਹਾਂ ਨੇ ਚਿੱਟੇ ਦੀ ਕਮਾਈ ਤੋਂ ਬੇਨਾਮੀ ਜਾਇਦਾਦਾਂ ਖਰੀਦ ਲਈਆਂ ਹਨ, ਜਿਸ ਪਾਸੇ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਪਿੰਡ ’ਚ ਚਿੱਟੇ ਦਾ ਐਡਾ ਵੱਡਾ ਕਾਰੋਬਾਰ ਪ੍ਰਸ਼ਾਸਨ ਦੀਆਂ ਨਜ਼ਰਾਂ ਤੋਂ ਕਿਵੇਂ ਛੁਪਿਆ ਹੋਇਆ ਹੈ। ਇਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਦੇ ਹੱਥ ਬੰਨ੍ਹੇ ਹੋਏ ਹਨ। ਸੁਣਨ ’ਚ ਆਇਆ ਹੈ ਕਿ ਜੇਕਰ ਇਨ੍ਹਾਂ ਨਸ਼ਾ ਸਮੱਗਲਰਾਂ ਖਿਲਾਫ ਕੋਈ ਬੋਲਦਾ ਹੈ ਤਾਂ ਇਸ ਦਾ ਬਦਲਾ ਨਸ਼ਾ ਸਮੱਗਲਰਾਂ ਵੱਲੋਂ ਫ੍ਰੀ ’ਚ ਰੱਖੇ ਨਸ਼ਾ ਪੀਣ ਵਾਲੇ ਨੌਜਵਾਨ ਕਰਿੰਦੇ ਲੈਂਦੇ ਹਨ, ਤਾਂ ਜੋ ਹੋਰ ਕੋਈ ਇਨ੍ਹਾਂ ਖਿਲਾਫ ਆਪਣੀ ਜ਼ੁਬਾਨ ਨਾਲ ਖੋਲ੍ਹ ਸਕੇ।
ਇਹ ਵੀ ਪੜ੍ਹੋ- 2 ਘੰਟੇ ਲਾਈਨ 'ਚ ਲੱਗਣ ਤੋਂ ਬਾਅਦ ਆਈ ਵਾਰੀ, ਪਰ ਅੰਦਰ ਗਏ ਤਾਂ ਪਤਾ ਲੱਗਾ- 'ਤੁਹਾਡੀ ਵੋਟ ਤਾਂ ਪਹਿਲਾਂ ਹੀ ਪੈ ਗਈ...'
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ’ਚ ਜੋ ਚਿੱਟੇ ਦਾ ਕਾਰੋਬਾਰ ਹੋ ਰਿਹਾ ਹੈ, ਇਹ ਇੰਟਰਨੈਸ਼ਨਲ ਪੱਧਰ ’ਤੇ ਹੋ ਰਿਹਾ ਹੈ, ਜਿਸ ਤੋਂ ਲੁਧਿਆਣਾ ਪ੍ਰਸ਼ਾਸਨ ਆਪਣੀ ਬੇਵੱਸੀ ਮਹਿਸੂਸ ਕਰ ਰਿਹਾ ਹੈ। ਇਹ ਵੀ ਗੱਲ ਸੁਣਨ ਵਿਚ ਆਈ ਹੈ ਕਿ ਜੇਕਰ ਕੋਈ ਇਨ੍ਹਾਂ ਖਿਲਾਫ ਬੋਲਦਾ ਹੈ ਤਾਂ ਇਹ ਨਸ਼ਾ ਸਮੱਗਲਰ ਆਪਣੇ ਵਿਅਕਤੀਆਂ ਰਾਹੀਂ ਉਨ੍ਹਾਂ ਦੇ ਨੌਜਵਾਨ ਮੁੰਡਿਆਂ ਨੂੰ ਨਸ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਨ੍ਹਾਂ ਲੋਕਾਂ ਦੇ ਘਰ ਵੀ ਬਰਬਾਦ ਹੋ ਜਾਣ। ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਇਹ ਡਰੱਗ ਮਿਲੀਟੈਂਸੀ ਕਿਸੇ ਸਾਜ਼ਿਸ਼ ਤਹਿਤ ਚੱਲ ਰਹੀ ਹੈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਜੋ ਇਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ ਸੁਨੀਤਾ ਕੇਜਰੀਵਾਲ, ਜੇਲ੍ਹ ਪ੍ਰਸ਼ਾਸਨ ਨੇ ਰੱਦ ਕੀਤੀ ਮੁਲਾਕਾਤ ਦੀ ਇਜਾਜ਼ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e