ਪਿੰਡ ਛੱਡਣ ਦੀ ਗੱਲ ਨੂੰ ਲੈ ਕੇ ਗੁੱਸੇ ਹੋਇਆ ਪਤੀ, ਸੁੱਤੀ ਪਈ ਪਤਨੀ ਦੇ ਸਿਰ ''ਚ ਕਹੀ ਮਾਰ ਕੇ ਦਿੱਤੀ ਦਰਦਨਾਕ ਮੌਤ

Tuesday, Apr 30, 2024 - 10:37 PM (IST)

ਪਿੰਡ ਛੱਡਣ ਦੀ ਗੱਲ ਨੂੰ ਲੈ ਕੇ ਗੁੱਸੇ ਹੋਇਆ ਪਤੀ, ਸੁੱਤੀ ਪਈ ਪਤਨੀ ਦੇ ਸਿਰ ''ਚ ਕਹੀ ਮਾਰ ਕੇ ਦਿੱਤੀ ਦਰਦਨਾਕ ਮੌਤ

ਫ਼ਰੀਦਕੋਟ (ਰਾਜਨ)- ਮਾਮੂਲੀ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਗੁੱਸੇ 'ਚ ਆਏ ਪਤੀ ਨੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮਾਮਲਾ ਹੈ ਪਿੰਡ ਝਾੜੀਵਾਲਾ ਦਾ, ਜਿੱਥੇ ਪਤੀ-ਪਤਨੀ ਦੇ ਵਿਵਾਦ ਦੇ ਚੱਲਦੇ ਪਤੀ ਵੱਲੋਂ ਸੁੱਤੀ ਪਈ ਪਤਨੀ ਦੇ ਸਿਰ ਵਿਚ ਕਹੀ ਨਾਲ ਵਾਰ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਸੁਖਜੀਤ ਕੌਰ ਦੇ ਭਰਾ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਰੋਡੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਸੁਖਜੀਤ ਕੌਰ ਦਾ ਵਿਆਹ ਕਰੀਬ 23 ਸਾਲ ਪਹਿਲਾਂ ਨਿਰਮਲ ਸਿੰਘ ਵਾਸੀ ਪਿੰਡ ਝਾੜੀਵਾਲਾ (ਫ਼ਰੀਦਕੋਟ) ਨਾਲ ਹੋਇਆ ਸੀ। 

ਇਹ ਵੀ ਪੜ੍ਹੋ- ਫੌਜੀ ਟ੍ਰੇਨਿੰਗ ਦੌਰਾਨ ਹੈਲੀਕਾਪਟਰ ਉਤਾਰਨ ਸਮੇਂ ਖੇਤਾਂ 'ਚ ਲੱਗੀ ਅੱਗ, 32 ਏਕੜ ਨਾੜ ਸੜ ਕੇ ਹੋਇਆ ਸੁਆਹ

ਇਨ੍ਹਾਂ ਦੋ ਬੱਚੇ ਸਨ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਐਕਸੀਡੈਂਟ ਵਿਚ ਮੌਤ ਹੋ ਗਈ ਸੀ। ਮ੍ਰਿਤਕ ਸੁਖਜੀਤ ਕੌਰ ਦਾ ਪਤੀ ਨਿਰਮਲ ਸਿੰਘ ਝਾੜੀਵਾਲਾ ਛੱਡਣਾ ਚਾਹੁੰਦਾ ਸੀ ਜਦਕਿ ਸੁਖਜੀਤ ਕੌਰ ਝਾੜੀਵਾਲਾ ਵਿਖੇ ਹੀ ਰਹਿਣਾ ਚਾਹੁੰਦੀ ਸੀ ਅਤੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। 

ਇਸੇ ਝਗੜੇ ਦੇ ਚੱਲਦੇ ਜਦੋਂ ਸੁਖਜੀਤ ਕੌਰ ਘਰ ਵਿਚ ਸੁੱਤੀ ਪਈ ਸੀ ਤਾਂ ਨਿਰਮਲ ਸਿੰਘ ਨੇ ਕਹੀ ਦੇ ਵਾਰ ਨਾਲ ਉਸ ਦੇ ਸਿਰ ਵਿਚ ਸੱਟਾਂ ਮਾਰੀਆਂ ਜਿਸ ’ਤੇ ਬੇਹੋਸ਼ੀ ਦੀ ਹਾਲਤ ਵਿਚ ਸੁਖਜੀਤ ਕੌਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਥਾਨਕ ਥਾਣਾ ਸਦਰ ਵਿਖੇ ਮ੍ਰਿਤਕ ਦੇ ਪਤੀ ਨਿਰਮਲ ਸਿੰਘ ’ਤੇ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋੋ- ਲੋਕ ਸਭਾ ਚੋਣਾਂ 2024: ਕਾਂਗਰਸ ਨੇ ਜਾਰੀ ਕੀਤੀ ਲਿਸਟ, ਅਦਾਕਾਰ ਰਾਜ ਬੱਬਰ ਨੂੰ ਗੁੜਗਾਓਂ ਤੋਂ ਐਲਾਨਿਆ ਉਮੀਦਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News