ਟੀ-20 ਸੀਰੀਜ਼ : ਵੀਜ਼ਾ ਮੁੱਦੇ ਕਾਰਨ ਆਮਿਰ ਦੇ ਆਇਰਲੈਂਡ ਦੌਰੇ ''ਚ ਹੋ ਸਕਦੀ ਹੈ ਦੇਰੀ

05/06/2024 5:05:21 PM

ਲਾਹੌਰ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵੀਜ਼ਾ ਮੁੱਦੇ ਕਾਰਨ ਮੰਗਲਵਾਰ ਸਵੇਰੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਬਾਕੀ ਰਾਸ਼ਟਰੀ ਟੀਮ ਦੇ ਨਾਲ ਆਇਰਲੈਂਡ ਲਈ ਰਵਾਨਾ ਨਹੀਂ ਹੋ ਸਕਦੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਟੀਮ ਦੇ ਬਾਕੀ ਮੈਂਬਰਾਂ ਨੂੰ ਆਇਰਲੈਂਡ ਦਾ ਵੀਜ਼ਾ ਮਿਲ ਗਿਆ ਹੈ ਪਰ 2010 ਦੇ ਸਪਾਟ ਫਿਕਸਿੰਗ ਮਾਮਲੇ 'ਚ ਜੇਲ ਦੀ ਸਜ਼ਾ ਹੋਣ ਕਾਰਨ ਆਮਿਰ ਦਾ ਵੀਜ਼ਾ 'ਚ ਦੇਰੀ ਹੋ ਰਹੀ ਹੈ।

ਸੂਤਰ ਨੇ ਕਿਹਾ, "2010 ਦੇ ਸਪਾਟ ਫਿਕਸਿੰਗ ਸਕੈਂਡਲ ਅਤੇ ਉਸ ਤੋਂ ਬਾਅਦ ਹੋਈ ਜੇਲ੍ਹ ਅਤੇ ਪਾਬੰਦੀ ਦੇ ਕਾਰਨ, ਉਸ ਨੂੰ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ।" ਸੂਤਰ ਨੇ ਕਿਹਾ ਕਿ ਪੀਸੀਬੀ ਨੂੰ 2018 ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਪਾਕਿਸਤਾਨ ਨੇ ਆਇਰਲੈਂਡ ਅਤੇ ਇੰਗਲੈਂਡ ਦਾ ਦੌਰਾ ਕੀਤਾ ਸੀ। ਆਮਿਰ ਨੂੰ ਬਾਅਦ ਵਿੱਚ ਵੀਜ਼ਾ ਜਾਰੀ ਕੀਤਾ ਗਿਆ ਸੀ।

ਉਸ ਨੇ ਕਿਹਾ, 'ਸਾਨੂੰ ਉਮੀਦ ਹੈ ਕਿ ਉਸ ਨੂੰ ਇਕ-ਦੋ ਦਿਨਾਂ ਵਿਚ ਵੀਜ਼ਾ ਮਿਲ ਜਾਵੇਗਾ ਅਤੇ ਉਹ ਬਾਅਦ ਵਿਚ ਟੀਮ ਵਿਚ ਸ਼ਾਮਲ ਹੋ ਸਕਦਾ ਹੈ।' ਪਾਕਿਸਤਾਨ ਨੇ 10 ਮਈ ਨੂੰ ਆਇਰਲੈਂਡ ਖਿਲਾਫ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣਾ ਹੈ।


Tarsem Singh

Content Editor

Related News