ਸ਼ਹਿਰਾਂ ਨੂੰ ਮਾਤ ਪਾਉਂਦਾ ਪੰਜਾਬ ਦਾ ਇਹ ਪਿੰਡ, ਨੌਜਵਾਨ ਸਰਪੰਚ ਨੇ ਬਦਲ ਦਿੱਤੀ ਨੁਹਾਰ
Monday, May 06, 2024 - 01:10 PM (IST)
ਸੰਗਰੂਰ: ਸੰਗਰੂਰ ਦਾ ਇਕ ਪਿੰਡ ਅਜਿਹਾ ਵੀ ਹੈ ਜੋ ਸਹੂਲਤਾਂ ਅਤੇ ਸਾਫ਼ ਸਫ਼ਾਈ ਦੇ ਮਾਮਲੇ ਵਿਚ ਸ਼ਹਿਰਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਪਿੰਡ ਵਿਚ ਹਰ ਗਲੀ ਤੇ ਨਾਲੀ ਪੱਕੀ ਹੈ। ਪਿੰਡ ਵਿਚ ਪਾਰਕ, ਸਟੇਡੀਅਮ ਦੇ ਨਾਲ-ਨਾਲ ਮਿੰਨੀ ਜੰਗਲ ਤੇ ਲੇਕ ਵੀ ਹੈ। ਵੱਖ-ਵੱਖ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ। ਸਭ ਤੋਂ ਖ਼ਾਸ ਗੱਲ ਪਿੰਡ ਵਿਚ ਕੋਈ ਵੀ ਘਰੇਲੂ ਝਗੜੇ, ਆਪਸੀ ਵਿਵਾਦ ਆਦਿ ਦਾ ਮਾਮਲਾ ਦਰਜ ਹੀ ਨਹੀਂ ਹੋਇਆ। ਅਸੀਂ ਗੱਲ ਕਰ ਰਹੇ ਹਾਂ ਸੰਗਰੂਰ ਦੇ ਪਿੰਡ ਛਾਹੜ ਦੀ।
ਇਹ ਖ਼ਬਰ ਵੀ ਪੜ੍ਹੋ - ਸ਼੍ਰੀਨਗਰ 'ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ, ਕੁਝ ਦੇਰ ਪਹਿਲਾਂ ਹੀ ਘਰਦਿਆਂ ਨੂੰ ਕੀਤੀ ਸੀ Video Call
ਪਿੰਡ ਛਾਹੜ ਦੇ ਨੌਜਵਾਨ ਤੇ ਪੜ੍ਹੇ ਲਿਖੇ ਸਰਪੰਚ ਪ੍ਰੀਤਮ ਸਿੰਘ ਨੇ ਕੁਝ ਸਾਲਾਂ ਵਿਚ ਹੀ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਸਰਪੰਚ ਮੁਤਾਬਕ 7400 ਲੋਕਾਂ ਦੀ ਅਬਾਦੀ ਵਾਲੇ ਇਸ ਪਿੰਡ ਵਿਚੋਂ ਪਿਛਲੇ 5 ਸਾਲਾਂ ਵਿਚ ਕੋਈ ਵੀ ਘਰੇਲੂ ਝਗੜੇ, ਆਪਸੀ ਵਿਵਾਦ ਜਾਂ ਕੁੱਟਮਾਰ ਦਾ ਪਰਚਾ ਦਰਜ ਨਹੀਂ ਹੋਇਆ। ਸਗੋਂ ਹਰ ਮਾਮਲੇ ਨੂੰ ਪੰਚਾਇਤੀ ਤੌਰ 'ਤੇ ਸੁਲਝਾ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਦੇ ਹਰ ਐਂਟਰੀ ਪੁਆਇੰਟ ਸਮੇਤ ਵੱਖ-ਵੱਖ ਥਾਵਾਂ 'ਤੇ CCTV ਕੈਮਰੇ ਲੱਗੇ ਹੋਏ ਹਨ।
ਮਿੰਨੀ ਜੰਗਲ ਤੇ ਲੇਕ ਬਣੇ ਖਿੱਚ ਦਾ ਮੁੱਖ ਕੇਂਦਰ
ਪਿੰਡ ਦੀ ਖਿੱਚ ਦਾ ਮੁੱਖ ਕੇਂਦਰ ਇੱਥੇ ਬਣੇ ਮਿੰਨੀ ਜੰਗਲ ਅਤੇ ਲੇਕ ਹਨ। ਵਾਤਾਵਰਨ ਦੀ ਸੰਭਾਲ ਲਈ ਪਿੰਡ ਵਿਚ 2 ਮਿੰਨੀ ਜੰਗਲ ਬਣਾਏ ਗਏ ਹਨ। ਇਸ ਦੇ ਨਾਲ-ਨਾਲ ਤਕਰੀਬਨ 2 ਏਕੜ ਥਾਂ 'ਤੇ ਰੁੱਖ ਲਗਾਏ ਗਏ ਹਨ। ਇਸ ਤੋਂ ਇਲਾਵਾ 2.5 ਏਕੜ ਵਿਚ ਪਿੰਡ ਵਿਚ ਇਕ ਲੇਕ ਵੀ ਬਣਾਈ ਗਈ ਹੈ। ਪਿੰਡ ਦੀ ਹਰ ਗਲੀ ਤੇ ਨਾਲੀ ਪੱਕੀ ਹੈ। ਤਕਰੀਬਨ 140 ਗਲੀਆਂ ਨੂੰ ਇੰਟਰਲਾਕ ਟਾਈਲਾਂ ਨਾਲ ਬਣਵਾਇਆ ਗਿਆ ਹੈ। ਪਿੰਡ ਵਿਚ ਪਾਰਕ ਤੋਂ ਲੈ ਕੇ ਖੇਡਣ ਲਈ ਸ਼ਾਨਦਾਰ ਸਟੇਡੀਅਮ ਵੀ ਬਣਵਾਇਆ ਗਿਆ ਹੈ। ਹੁਣ ਤਕ ਪਿੰਡ ਦੇ ਵਿਕਾਸ 'ਤੇ 5 ਕਰੋੜ ਤੋਂ ਵੀ ਜ਼ਿਆਦਾ ਦਾ ਖ਼ਰਚਾ ਹੋ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੈਚ ਦੌਰਾਨ ਗੇਂਦਬਾਜ਼ ਦੇ ਪ੍ਰਾਈਵੇਟ ਪਾਰਟ 'ਤੇ ਲੱਗੀ ਗੇਂਦ, ਪਿੱਚ 'ਤੇ ਹੀ ਹੋਈ ਦਰਦਨਾਕ ਮੌਤ
ਸਰਬਸੰਮਤੀ ਨਾਲ ਬਣੇ ਸੀ ਪੰਚ
ਪਿੰਡ ਵਾਸੀਆਂ ਨੇ 2014 ਵਿਚ ਪ੍ਰੀਤਮ ਸਿੰਘ ਦੇ ਘਰ ਆ ਕੇ ਉਸ ਨੂੰ ਸਰਪੰਚ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਤੇ ਸਰਬਸੰਮਤੀ ਨਾਲ ਚੋਣ ਕੀਤੀ। ਇਸ ਮਗਰੋਂ ਇਕ ਸੜਕ ਦਾ ਮਸਲਾ ਹਲ ਕੀਤਾ ਤਾਂ ਲੋਕ ਉਨ੍ਹਾਂ ਤੋਂ ਹੋਰ ਵੀ ਖੁਸ਼ ਹੋ ਗਏ ਤੇ 2019 ਵਿਚ ਉਹ ਸਰਪੰਚ ਦੀ ਚੋਣ ਜਿੱਤ ਗਏ। ਇਸ ਵੇਲੇ ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8