ਇਸ ਪਿੰਡ ''ਚ 6 ਸਾਲ ਤੋਂ ਨਹੀਂ ਪਹੁੰਚਿਆ ਕੋਈ ਨੇਤਾ, ਹੈਲੀਕਾਪਟਰ ਰਾਹੀਂ ਆਏਗਾ ਵੋਟਿੰਗ ਦਲ
Friday, May 17, 2024 - 03:51 PM (IST)
ਸ਼ਿਮਲਾ- ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਅਤੇ ਹੇਠਲੇ ਪੱਧਰ 'ਤੇ ਨੇਤਾਵਾਂ ਦਾ ਡੋਰ-ਟੂ-ਡੋਰ ਕੈਂਪੇਨ ਚੱਲ ਰਿਹਾ ਹੈ ਪਰ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਦੇ ਬੜਾ ਭੰਗਾਲ ਪਿੰਡ ਦੇ ਲੋਕਾਂ ਨੂੰ 6 ਸਾਲ ਦੇ ਨੇਤਾ ਦਾ ਇੰਤਜ਼ਾਰ ਹੈ। ਇਸ ਤੰਗ ਪਿੰਡ 'ਚ ਚੋਣ ਪ੍ਰਚਾਰ ਲਈ ਨੇਤਾ ਉਮੀਦਵਾਰ ਨਹੀਂ ਆਏ ਪਰ 159 ਵੋਟਰਾਂ ਲਈ ਹੈਲੀਕਾਪਟਰ ਰਾਹੀਂ ਵੋਟਿੰਗ ਦਲ ਇੱਥੇ ਪਹੁੰਚੇਗਾ। ਕਾਂਗੜਾ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ ਬੜਾ ਭੰਗਾਲ 'ਚ ਇਕ ਜੂਨ ਨੂੰ ਵੋਟਿੰਗ ਹੋਵੇਗੀ। ਬੈਜਨਾਥ ਦੇ ਬੇਹੱਦ ਤੰਗ ਖੇਤਰ 'ਚ 2011 'ਚ ਬੜਾ ਭੰਗਾਲ ਪੰਚਾਇਤ 'ਚ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਹੈਲੀਕਾਪਟਰ ਰਾਹੀਂ ਪਹੁੰਚੇ ਸਨ ਅਤੇ ਸੰਬੋਧਨ ਕੀਤਾ ਸੀ।
2018 'ਚ ਪਹਿਲੀ ਵਾਰ ਸਾਬਕਾ ਬੈਜਨਾਥ ਵਿਧਾਇਕ ਮੁਲਖ ਰਾਜ ਪ੍ਰੇਮੀ ਨੇ ਹੈਲੀਕਾਪਟਰ ਰਾਹੀਂ ਬੜਾ ਭੰਗਾਲ ਆਏ ਸਨ। ਉਸ ਦੇ ਬਾਅਦ ਤੋਂ ਕੋਈ ਵੀ ਨੇਤਾ ਪ੍ਰਚਾਰ ਲਈ ਇਸ ਪਿੰਡ 'ਚ ਨਹੀਂ ਆਇਆ। ਇੱਥੇ ਤੱਕ ਪਹੁੰਚਣ ਦੇ ਕਠਿਨ ਅਤੇ ਤੰਗ ਰਸਤੇ ਹਨ ਅਤੇ ਪੈਦਲ ਪਹੁੰਚਣ 'ਚ 3 ਤੋਂ 4 ਦਿਨ ਦਾ ਸਮਾਂ ਲੱਗਦਾ ਹੈ। ਇਹ ਪਿੰਡ ਸਰਦੀਆਂ 'ਚ ਰਾਜ ਦੇ ਬਾਕੀ ਹਿੱਸਿਆਂ ਨਾਲ ਕੱਟਿਆ ਰਹਿੰਦਾ ਹੈ ਅਤੇ ਜ਼ਿਆਦਾਤਰ ਲੋਕ ਦੂਜੇ ਪਿੰਡ 'ਚ ਚਲੇ ਜਾਂਦੇ ਹਨ। ਪ੍ਰਸ਼ਾਸਨ ਨੇ ਬੜਾ ਭੰਗਾਲ 'ਚ ਚੋਣ ਦੀਆਂ ਤਿਆਰੀਆਂ ਹੁਣ ਤੋਂ ਹੀ ਪੂਰੀਆਂ ਕਰ ਲਈਆਂ ਹਨ। ਇੱਥੋਂ ਦੇ 159 ਵੋਟਰਾਂ ਲਈ ਹੈਲੀਕਾਪਟਰ ਰਾਹੀਂ ਵੋਟਿੰਗ ਦਲ ਅਤੇ ਈਵੀਐੱਮ ਭੇਜੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8