ਡੇਰਾ ਬਿਆਸ ਨੇ ਪਿੰਡ ਜੋਧੇ ਨੂੰ ਤਿਆਰ ਕਰ ਕੇ ਦਿੱਤਾ ਸਕੂਲ, ਪ੍ਰਾਈਵੇਟ ਸਕੂਲਾਂ ਨੂੰ ਵੀ ਪਾਉਂਦਾ ਹੈ ਮਾਤ
Saturday, May 18, 2024 - 09:18 AM (IST)
ਅੰਮ੍ਰਿਤਸਰ: ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਇਆ ਜਾਂਦਾ ਰਿਹਾ ਹੈ। ਇਸੇ ਲੜੀ ਤਹਿਤ ਡੇਰਾ ਬਿਆਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਜੋਧੇ ਨੂੰ ਇਕ ਅਤਿ-ਆਧੁਨਿਕ ਸਕੂਲ ਤਿਆਰ ਕਰ ਕੇ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, ਕਈ ਸ਼ਰਧਾਲੂਆਂ ਦੀ ਮੌਤ (ਵੀਡੀਓ)
ਪਿੰਡ ਦੀ ਪੰਚਾਇਤ ਵੱਲੋਂ ਡੇਰਾ ਬਿਆਸ ਨੂੰ ਸਕੂਲ ਸਬੰਧੀ ਅਪੀਲ ਕੀਤੀ ਗਈ ਸੀ, ਜਿਸ ਮਗਰੋਂ ਡੇਰੇ ਵੱਲੋਂ ਇਹ ਸਕੂਲ ਤਿਆਰ ਕਰਵਾਇਆ ਗਿਆ ਹੈ। ਸਕੂਲ ਦੀ ਬਿਲਡਿੰਗ ਅਤਿ ਆਧੁਨਿਕ ਹੈ ਤੇ ਸਕੂਲ ਸਾਰੀਆਂ ਸਹੂਲਤਾਂ ਨਾਲ ਭਰਭੂਰ ਹੈ। ਸਕੂਲ ਵਿਚ ਗਰਾਊਂਡ ਅਤੇ ਸਟੇਡੀਅਮ ਤਿਆਰ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਡੇਰੇ ਵੱਲੋਂ ਸਕੂਲ ਨੂੰ ਚੰਗਾ ਫਰਨੀਚਰ ਵੀ ਮੁਹੱਈਆ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਇਕ ਵਾਰ ਫਿਰ ਕਿਸਾਨਾਂ ਤੇ ਹਰਿਆਣਾ ਪੁਲਸ ਦਾ ਪਿਆ ਪੇਚਾ, ਜਾਰੀ ਹੋਏ ਨੋਟਿਸ
ਡੇਰਾ ਬਿਆਸ ਇਸ ਤਰ੍ਹਾਂ ਹਰੇਕ ਪਿੰਡ ਦੀ ਮਦਦ ਕਰਨ ਲਈ ਤਿਆਰ ਹੈ, ਪਰ ਉਨ੍ਹਾਂ ਦੀ ਇਕ ਸ਼ਰਤ ਹੁੰਦੀ ਹੈ ਕਿ ਪਿੰਡ ਦੇ ਸਾਰੇ ਮੋਹਤਬਰ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦੇ ਹੋਣ, ਇੱਕਜੁੱਟ ਹੋ ਕੇ ਬਿਨਾ ਇਕ ਦੂਜੇ ਦਾ ਵਿਰੋਧ ਕੀਤੇ ਪਿੰਡ ਦੀ ਤਰੱਕੀ ਵੱਲ ਧਿਆਨ ਦੇਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8