ਵੀਜ਼ਾ 'ਚ ਦੇਰੀ ਦੇ ਬਾਵਜੂਦ ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਜਾਣੋ ਅੰਕੜੇ

Thursday, Oct 26, 2023 - 04:56 PM (IST)

ਵੀਜ਼ਾ 'ਚ ਦੇਰੀ ਦੇ ਬਾਵਜੂਦ ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਜਾਣੋ ਅੰਕੜੇ

ਨਵੀਂ ਦਿੱਲੀ- ਵੀਜ਼ਾ ਇੰਟਰਵਿਊ ਲਈ ਲੰਬੀ ਉਡੀਕ ਅਤੇ ਜ਼ਿਆਦਾ ਹਵਾਈ ਕਿਰਾਏ ਦੇ ਬਾਵਜੂਦ ਭਾਰਤੀ ਇਸ ਸਾਲ ਗਰਮੀਆਂ 'ਚ ਅਮਰੀਕਾ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਦੇ ਦੂਜੇ ਸਭ ਤੋਂ ਵੱਡੇ ਸਮੂਹ ਵਜੋਂ ਉੱਭਰੇ ਹਨ। ਅਮਰੀਕੀ ਵਣਜ ਵਿਭਾਗ ਦੇ ਰਾਸ਼ਟਰੀ ਯਾਤਰਾ ਅਤੇ ਸੈਰ-ਸਪਾਟਾ ਦਫਤਰ (NTTO) ਨੇ ਹਾਲ ਹੀ 'ਚ 2023 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਲਈ ਆਪਣਾ "ਇਨਬਾਉਂਡ ਸਰਵੇਖਣ ਆਫ਼ ਇੰਟਰਨੈਸ਼ਨਲ ਏਅਰ ਟਰੈਵਲਰ (SIAT)" ਜਾਰੀ ਕੀਤਾ ਹੈ।

ਇਹ ਵੀ ਪੜ੍ਹੋ-  ਬੈਂਕ ਮੈਨੇਜਰ ਕਤਲਕਾਂਡ ਦੀ ਸਨਸਨੀਖੇਜ਼ ਕਹਾਣੀ, ਪਤਨੀ ਨੇ ਪਤੀ ਨੂੰ ਦਿੱਤੀ ਲੂ-ਕੰਡੇ ਖੜ੍ਹੇ ਕਰਨ ਵਾਲੀ ਮੌਤ

ਸਰਵੇਖਣ ਮੁਤਾਬਕ ਅਮਰੀਕਾ ਆਉਣ ਵਾਲੇ ਸੈਲਾਨੀਆਂ ਦਾ ਸਭ ਤੋਂ ਵੱਡਾ ਸਰੋਤ ਕੈਨੇਡਾ ਸੀ, ਜਿੱਥੇ 26 ਲੱਖ ਸੈਲਾਨੀ ਆਏ। ਯੂਨਾਈਟਿਡ ਕਿੰਗਡਮ ਵਿਦੇਸ਼ੀ ਸੈਲਾਨੀਆਂ ਲਈ ਚੋਟੀ ਦਾ ਸਰੋਤ ਸੀ। ਇਸ ਤੋਂ ਬਾਅਦ ਭਾਰਤ, ਜਰਮਨੀ, ਫਰਾਂਸ ਅਤੇ ਬ੍ਰਾਜ਼ੀਲ ਆਉਂਦੇ ਹਨ। ਮੈਕਸੀਕੋ, ਜੋ ਕਿ ਕੈਨੇਡਾ ਵਾਂਗ ਅਮਰੀਕਾ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ, ਨੇ ਇਸ ਗਰਮੀਆਂ ਵਿਚ 7.2 ਲੱਖ ਨਾਗਰਿਕਾਂ ਨੇ ਉਡਾਣ ਭਰੀ।

ਇਹ ਵੀ ਪੜ੍ਹੋ-  ਸ਼ਰਧਾ ਦਾ ਸੈਲਾਬ, 1 ਕਰੋੜ ਦੇ ਕਰੀਬ ਪੁੱਜੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ

ਟਰੈਵਲ ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਵੀਜ਼ਾ 'ਚ ਦੇਰੀ ਨਾ ਹੁੰਦੀ ਤਾਂ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵੱਧ ਹੋ ਸਕਦੀ ਸੀ। ਭਾਰਤ 'ਚ B1/B2 ਵਿਜ਼ਟਰ ਵੀਜ਼ਾ ਬਿਨੈਕਾਰਾਂ ਲਈ ਉਡੀਕ ਦੀ ਮਿਆਦ ਅਜੇ ਵੀ ਲਗਭਗ 1.5 ਸਾਲ ਹੈ, ਹਾਲਾਂਕਿ ਇਹ ਪਿਛਲੀ ਸਰਦੀਆਂ ਦੇ ਲਗਭਗ ਤਿੰਨ ਸਾਲਾਂ ਦੀ ਉਡੀਕ ਤੋਂ ਘੱਟ ਗਈ ਹੈ। ਅਮਰੀਕੀ ਦੂਤਘਰ ਨੇ ਉਡੀਕ ਸਮਾਂ ਘਟਾਉਣ ਲਈ ਉਪਾਅ ਲਾਗੂ ਕੀਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਸਮੇਂ ਵਿਚ ਮੁੰਬਈ ਅਤੇ ਦਿੱਲੀ 'ਚ B1/B2 ਇੰਟਰਵਿਊ ਦੀ ਉਡੀਕ ਸਮਾਂ ਕ੍ਰਮਵਾਰ 596 ਅਤੇ 542 ਦਿਨ ਹਨ। ਚੇਨਈ ਵਿਚ ਇਹ 526 ਦਿਨ, ਕੋਲਕਾਤਾ 'ਚ 539 ਦਿਨ ਅਤੇ ਹੈਦਰਾਬਾਦ 'ਚ 506 ਦਿਨ ਹਨ।

ਇਹ ਵੀ ਪੜ੍ਹੋ-  ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ

ਵੀਜ਼ਾ 'ਚ ਦੇਰੀ ਤੋਂ ਇਲਾਵਾ ਹਵਾਈ ਕਿਰਾਇਆ ਵੀ ਜ਼ਿਆਦਾ ਹੈ। ਰੂਸੀ ਹਵਾਈ ਖੇਤਰ ਦੇ ਬੰਦ ਹੋਣ ਵਰਗੇ ਕਾਰਕਾਂ ਦੇ ਕਾਰਨ ਇਕ ਤਰਫਾ ਕਿਰਾਇਆ ਕੋਵਿਡ-19 ਤੋਂ ਪਹਿਲਾਂ ਦੇ ਸਮੇਂ ਤੋਂ ਵਾਪਸੀ ਦੇ ਕਿਰਾਏ ਨਾਲੋਂ ਅਕਸਰ ਵੱਧ ਹੁੰਦਾ ਹੈ, ਜਿਸ ਕਾਰਨ ਭਾਰਤ ਅਤੇ ਅਮਰੀਕਾ ਵਿਚਕਾਰ ਨਿਰੰਤਰ ਸੰਪਰਕ 'ਚ ਕਮੀ ਆਈ ਹੈ। ਏਅਰ ਇੰਡੀਆ ਮੌਜੂਦਾ ਸਮੇਂ 'ਚ ਦੋਵਾਂ ਦੇਸ਼ਾਂ ਵਿਚਕਾਰ ਸਭ ਤੋਂ ਵੱਧ ਨਾਨ-ਸਟਾਪ ਉਡਾਣਾਂ ਦੀ ਪੇਸ਼ਕਸ਼ ਕਰਦੀ ਹੈ।


author

Tanu

Content Editor

Related News