ਹੀਰੇ ਦੀ ਅੰਗੂਠੀ ਦੇਣ ਲਈ ਭਾਰਤੀ ਮੁੰਡਾ ਕਰਦਾ ਸੀ ਦਿਨ-ਰਾਤ ਕੰਮ, ਕੁੜੀ ਦਾ ਸੱਚ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ
Saturday, Jun 17, 2017 - 10:52 AM (IST)

ਵਾਸ਼ਿੰਗਟਨ— ਇਕ ਅਮਰੀਕੀ ਕੁੜੀ ਦੇ ਪਿਆਰ 'ਚ 28 ਸਾਲਾ ਭਾਰਤੀ ਮੂਲ ਦੇ ਮੁੰਡੇ ਨੇ ਆਪਣੇ-ਆਪ ਦੀ ਪਰਵਾਹ ਨਾ ਕੀਤੀ ਤੇ ਉਸ ਨੂੰ ਗਿਫਟ ਦੇਣ ਲਈ ਉਹ ਦੋ-ਦੋ ਨੌਕਰੀਆਂ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਨੂੰ ਅਜਿਹਾ ਧੋਖਾ ਮਿਲਿਆ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸਲ 'ਚ ਜਿਸ ਕੁੜੀ ਨਾਲ ਫੇਸਬੁੱਕ 'ਤੇ ਉਹ ਪਿਆਰ ਦੀਆਂ ਪੀਂਘਾਂ ਪਾ ਰਿਹਾ ਸੀ, ਉਹ ਕੁੜੀ ਨਹੀਂ ਮੁੰਡਾ ਨਿਲਕਿਆ।
ਹੱਦ ਤਾਂ ਇਸ ਗੱਲ ਦੀ ਹੋਈ ਜਦ ਉਸ ਨਕਲੀ ਕੁੜੀ ਦੇ ਚੱਕਰ 'ਚ ਉਸ ਨੇ ਦੂਜੇ ਪ੍ਰਪੋਜ਼ ਵੀ ਠੁਕਰਾ ਦਿੱਤੇ। ਨਾਮ ਨਾਂ ਦੱਸਣ ਦੀ ਸ਼ਰਤ 'ਤੇ ਮੁੰਡੇ ਨਾ ਆਪਣੀ ਆਪ-ਬੀਤੀ ਸੁਣਾਈ। ਫੇਸਬੁੱਕ 'ਤੇ ਨਕਲੀ ਕੁੜੀ ਨੇ ਆਪਣਾ ਨਾਂ ਕੈਰੋਲ ਦੱਸਿਆ ਸੀ।
ਕੈਰੋਲ ਨੇ ਕਿਹਾ ਸੀ ਕਿ ਜੇਕਰ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਹੀਰੇ ਦੀ ਅੰਗੂਠੀ ਦੇਵੇ। ਇਸ ਲਈ ਪੈਸਾ ਇਕੱਠਾ ਕਰਨ ਲਈ ਬੇਚਾਰਾ ਪ੍ਰੇਮੀ ਦੋ-ਦੋ ਨੌਕਰੀਆਂ ਕਰਨ ਲੱਗ ਗਿਆ। ਨਕਲੀ ਕੁੜੀ ਬਣ ਕੇ ਉਸ ਨੇ ਕੋਰਟਨੀ ਵਿਲਨੇਗ ਨਾਂ ਦੀ ਕੁੜੀ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਸੀ। ਕੋਰਟਨੀ ਦੀਆਂ ਸਾਰੀਆਂ ਸੈਲਫੀਆਂ ਨੂੰ ਉਸ ਨੇ ਗਲਤ ਤਰੀਕੇ ਨਾਲ ਵਰਤਿਆ। ਜਦ ਵੀ ਉਹ ਮਿਲਣ ਜਾਂ ਵੀਡੀਓ ਕਾਲ ਕਰਨ ਦੀ ਗੱਲ ਕਹਿੰਦਾ ਤਾਂ ਨਕਲੀ ਕੁੜੀ ਬਣਿਆ ਉਹ ਵਿਅਕਤੀ ਕੋਈ ਨਾ ਕੋਈ ਬਹਾਨਾ ਮਾਰ ਦਿੱਤਾ। ਇਸ ਪ੍ਰੇਮੀ ਨੂੰ ਸੱਚ ਦਾ ਪਤਾ ਤਦ ਲੱਗਾ ਜਦ ਉਸ ਨੇ ਕੋਰਟਨੀ ਦੀਆਂ ਤਸਵੀਰਾਂ ਅਤੇ ਉਸ ਦਾ ਫੇਸਬੁਕ ਪੇਜ਼ ਦੇਖਿਆ। ਇਸ ਭਾਰਤੀ ਮੁੰਡੇ ਨੇ ਦੱਸਿਆ ਕਿ ਹੁਣ ਉਸ ਦਾ ਦਿਲ ਟੁੱਟ ਚੁੱਕਾ ਹੈ।