ਰੱਖਿਆ ਖੇਤਰ ’ਚ ਭਾਰਤ ਨੇ ਵਧਾਇਆ ਇਕ ਹੋਰ ਕਦਮ,ਇੰਟਰਸੈਪਟਰ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

09/25/2018 4:03:33 AM

ਨਵੀਂ ਦਿੱਲੀ–ਭਾਰਤ ਨੇ ਐਤਵਾਰ ਰਾਤ ਨੂੰ ਓਡਿਸ਼ਾ ਦੇ ਮਿਜ਼ਾਈਲ ਪ੍ਰੀਖਣ ਕੇਂਦਰ ਤੋਂ ਇਕ ਇੰਟਰਸੈਪਟਰ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਦੋ ਪਰਤਾਂ ਵਾਲੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਤ ਕਰਨ ਦੀ ਦਿਸ਼ਾ ’ਚ ਪ੍ਰਾਪਤੀ ਹਾਸਲ ਕਰ ਲਈ ਹੈ। 
ਇੰਟਰਸੈਪਟਰ ਪ੍ਰਣਾਲੀ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਇਕ ਬੈਲਿਸਟਿਕ ਮਿਜ਼ਾਈਲ ਹੈ, ਜੋ ਕਿਸੇ ਵੀ ਦੇਸ਼ ਤੋਂ ਛੱਡੀ ਦਰਮਿਆਨੀ ਦੂਰੀ ਤੇ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ ਨਾਲ ਮੁਕਾਬਲਾ ਕਰਨ ਲਈ ਬਣਾਈ ਗਈ ਹੈ।

 


Related News