ਮਾਂ-ਪਿਓ ਗਏ ਸਨ ਖੇਤਾਂ 'ਚ ਕੰਮ ਕਰਨ, ਪਿੱਛੋਂ 11 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Saturday, Apr 27, 2024 - 06:01 PM (IST)

ਮਾਂ-ਪਿਓ ਗਏ ਸਨ ਖੇਤਾਂ 'ਚ ਕੰਮ ਕਰਨ, ਪਿੱਛੋਂ 11 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਢਾਡੇ ਕਟਵਾਲ ਵਿਖੇ ਇਕ 11 ਸਾਲਾ ਨੇਪਾਲੀ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਹੈ ਕਿ ਸਾਨੂੰ ਜਿਵੇਂ ਹੀ ਪਿੰਡ ਢਾਡੇ ਕਟਵਾਲ ਵਿਖੇ ਇਕ ਨੇਪਾਲੀ ਪਰਿਵਾਰ ਇਕ ਕਿਸਾਨ ਦੀ ਮੋਟਰ 'ਤੇ ਰਹਿੰਦਾ ਹੈ। ਉਨ੍ਹਾਂ ਦੀ ਕੁੜੀ ਵੱਲੋਂ ਫਾਹਾ ਲੈਣ ਦੀ ਸੂਚਨਾ ਮਿਲੀ ਤਾਂ ਪਿੰਡ ਢਾਡੇ ਕਟਵਾਲ ਲਈ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਆਪਣੀ ਪੁਲਸ ਪਾਰਟੀ ਨਾਲ ਰਵਾਨਾ ਹੋਏ, ਜਿਨ੍ਹਾਂ ਨੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਵੇਖਿਆ ਕਿ ਕੁੜੀ ਦੀ ਲਾਸ਼ ਕਮਰੇ ਦੀ ਛੱਤ ਦੀ ਬੱਲੀ ਨਾਲ ਲਟਕ ਰਹਿ ਸੀ। 

ਇਹ ਵੀ ਪੜ੍ਹੋ- ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ

ਉਨ੍ਹਾਂ ਵੱਲੋਂ ਕੁੜੀ ਦੀ ਲਾਸ਼ ਨੂੰ ਛੱਤ ਨਾਲੋਂ ਥੱਲ੍ਹੇ ਉਤਾਰਿਆ ਗਿਆ। ਕੁੜੀ ਦੇ ਪਿਤਾ ਰਾਜਿੰਦਰ ਯਾਦਵ ਨੇ ਦਸਿਆ ਕਿ ਉਨ੍ਹਾਂ ਦੀ ਕੁੜੀ ਉਰਮਿਲਾ ਦੇਵੀ (11) ਵਾਸੀ ਨੇਪਾਲ ਹਾਲ ਵਾਸੀ ਢਾਡੇ ਕਟਵਾਲ ਜੋ ਸਾਡੇ ਨਾਲ ਨੈਪਾਲ ਤੋਂ ਸਾਡੇ ਨਾਲ ਆਈ ਸੀ। ਅੱਜ ਉਸ ਨੇ ਉਸ ਵੇਲੇ ਫਾਹਾ ਲੈ ਲਿਆ ਜਦੋਂ ਮੈਂ ਆਪਣੀ ਪਤਨੀ ਨਾਲ ਮਜ਼ਦੂਰੀ ਕਰਨ ਖੇਤਾਂ 'ਚ ਗਿਆ ਸੀ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ, ਗੰਦੇ ਨਾਲੇ 'ਚ ਸੁੱਟੀ ਲਾਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News