ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਮਿਜ਼ਾਈਲ ਤੇ ਡਰੋਨ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਨੂੰ ਦੇ ਰਿਹਾ ਸੀ
Friday, May 10, 2024 - 10:41 AM (IST)
ਭਰੂਚ (ਭਾਸ਼ਾ)- ਗਾਂਧੀਨਗਰ ਸੀ. ਆਈ. ਡੀ. ਕ੍ਰਾਈਮ ਬ੍ਰਾਂਚ ਨੇ ਭਰੂਚ ਜ਼ਿਲੇ ਦੇ ਅੰਕਲੇਸ਼ਵਰ ਤੋਂ ਪ੍ਰਵੀਨ ਮਿਸ਼ਰਾ ਨਾਂ ਦੇ ਇਕ ਪਾਕਿਸਤਾਨੀ ਆਈ. ਐੱਸ. ਆਈ. ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ’ਤੇ ਪਾਕਿਸਤਾਨੀ ਏਜੰਸੀਆਂ ਨੂੰ ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਵਰਤੀ ਜਾਣ ਵਾਲੀ ਮਿਜ਼ਾਈਲ ਅਤੇ ਡਰੋਨ ਤਕਨੀਕ ਬਾਰੇ ਮਹੱਤਵਪੂਰਨ ਜਾਣਕਾਰੀਆਂ ਦੇਣ ਦਾ ਦੋਸ਼ ਹੈ। ਮੁਲਜ਼ਮਾਂ ਤੋਂ ਪੁੱਛ-ਗਿੱਛ ਜਾਰੀ ਹੈ।
ਜਾਂਚ ’ਚ ਸਾਹਮਣੇ ਆਇਆ ਹੈ ਕਿ ਪ੍ਰਵੀਨ ਮਿਸ਼ਰਾ ਨੂੰ ਪਾਕਿਸਤਾਨੀ ਏਜੰਸੀਆਂ ਨੇ ਸੋਸ਼ਲ ਮੀਡੀਆ ਰਾਹੀਂ ਹਨੀਟ੍ਰੈਪ ਕੀਤਾ ਸੀ। ਸੀ. ਆਈ. ਡੀ. ਕ੍ਰਾਈਮ ਬ੍ਰਾਂਚ ਪਿਛਲੇ ਇਕ ਮਹੀਨੇ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਪ੍ਰਵੀਨ ਇਸਲਾਮਾਬਾਦ ਅਤੇ ਕਰਾਚੀ ਸਥਿਤ ਪਾਕਿਸਤਾਨੀ ਖੁਫੀਆ ਏਜੰਸੀਆਂ ਅਤੇ ਫੌਜ ਦੇ ਆਕਿਆਂ ਤੱਕ ਸੂਚਨਾਵਾਂ ਪਹੁੰਚਾ ਰਿਹਾ ਸੀ। ਜਾਣਕਾਰੀ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਭੇਜਦਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e