ਪੁਤਿਨ ਨੇ ਸ਼ੋਇਗੂ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਇਆ
Monday, May 13, 2024 - 05:44 PM (IST)

ਮਾਸਕੋ (ਏਜੰਸੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਕੈਬਨਿਟ ਵਿਚ ਫੇਰਬਦਲ ਦੇ ਹਿੱਸੇ ਵਜੋਂ ਸਰਗੇਈ ਸ਼ੋਇਗੂ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ। ਪੁਤਿਨ ਦਾ ਇਹ ਫੈਸਲਾ ਉਨ੍ਹਾਂ ਦੇ ਪੰਜਵੇਂ ਕਾਰਜਕਾਲ ਦੀ ਸ਼ੁਰੂਆਤ 'ਚ ਆਇਆ ਹੈ। ਰੂਸ ਦੇ ਰਾਸ਼ਟਰਪਤੀ ਦਫਤਰ, ਕ੍ਰੇਮਲਿਨ ਨੇ ਕਿਹਾ ਕਿ ਪੁਤਿਨ ਨੇ ਐਤਵਾਰ ਨੂੰ ਸ਼ੋਇਗੂ ਨੂੰ ਰੂਸ ਦੀ ਸੁਰੱਖਿਆ ਪ੍ਰੀਸ਼ਦ ਦਾ ਸਕੱਤਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਹਰਦੀਪ ਸਿੰਘ ਨਿੱਝਰ ਕਤਲ ਕੇਸ 'ਚ ਕੈਨੇਡਾ 'ਚ ਚੌਥਾ ਭਾਰਤੀ ਨਾਗਰਿਕ ਗ੍ਰਿਫ਼ਤਾਰ
ਪੁਤਿਨ ਨੇ ਸ਼ੋਇਗੂ ਦੀ ਥਾਂ ਆਂਦਰੇਈ ਬੇਲੋਸੋਵ ਨੂੰ ਦੇਸ਼ ਦਾ ਰੱਖਿਆ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਦੇ ਸਰਹੱਦੀ ਸ਼ਹਿਰ ਬੇਲਗੋਰੋਡ 'ਤੇ ਯੂਕਰੇਨ ਤੋਂ ਹੋਈ ਗੋਲਾਬਾਰੀ 'ਚ 10 ਮੰਜ਼ਿਲਾ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਹਮਲੇ 'ਚ 13 ਲੋਕ ਮਾਰੇ ਗਏ ਹਨ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ ਜ਼ਖਮੀ ਹਾਲਾਂਕਿ ਯੂਕਰੇਨ ਨੇ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਈਰਾਨੀ ਕੇਸਰ ਨੇ ਵਧਾਈ ਮੁਸ਼ਕਲ, ਖਾਣ-ਪੀਣ ਤੋਂ ਲੈ ਕੇ ਦਵਾਈਆਂ ਤੱਕ ਹੋ ਸਕਦੀਆਂ ਹਨ ਮਹਿੰਗੀਆਂ
ਐਤਵਾਰ ਨੂੰ ਇਹ ਖਬਰ ਆਈ ਸੀ ਕਿ ਪੁਤਿਨ ਨੇ ਹੋਰ ਕੈਬਨਿਟ ਅਹੁਦਿਆਂ ਲਈ ਵੀ ਪ੍ਰਸਤਾਵ ਦਿੱਤਾ ਹੈ ਪਰ ਸੂਚੀ ਵਿਚ ਸ਼ੋਇਗੂ ਇਕੱਲੇ ਅਜਿਹੇ ਮੰਤਰੀ ਹਨ ਜਿਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ USA 'ਚ ਰਿਜੈਕਟ ਹੋਈ ਭਾਰਤੀ ਮਸਾਲੇ ਦੀ ਸ਼ਿਪਮੈਂਟ, ਜਾਰੀ ਹੋਈ ਸਿਹਤ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8