ਇਕ ਮਹੀਨੇ ਦੇ ਬੱਚੇ ’ਚ ਦੁਰਲੱਭ ਜਮਾਂਦਰੂ ਦਿਲ ਦੀ ਬਿਮਾਰੀ ਦਾ ਸਫਲ ਇਲਾਜ
Thursday, May 02, 2024 - 12:32 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਰਾਸ਼ਟਰੀ ਰਾਜਧਾਨੀ ਖੇਤਰ ਦੇ ਇੱਕ ਨਿੱਜੀ ਹਸਪਤਾਲ ਨੇ ਇਕ ਦੁਰਲੱਭ ਜਮਾਂਦਰੂ ਦਿਲ ਦੀ ਬਿਮਾਰੀ ‘ਐੱਲ. ਵੀ. ਐਪੀਕਲ ਐਨਿਉਰਿਜ਼ਮ’ ਤੋਂ ਪੀੜਤ ਇਕ ਮਹੀਨੇ ਦੇ ਬੱਚੇ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ, ਜੋ ਇਸ ਖੇਤਰ ’ਚ ਇੱਕ ਬੇਮਿਸਾਲ ਪ੍ਰਾਪਤੀ ਹੈ।
ਬੱਚੇ ਦਾ ਗੁਰੂਗ੍ਰਾਮ ’ਚ ਇੱਕ ਸਿਹਤ ਸੰਭਾਲ ਸੰਸਥਾ ਪਾਰਸ ਹੈਲਥ ’ਚ ਸਫਲਤਾਪੂਰਵਕ ਇਲਾਜ ਕੀਤਾ ਗਿਆ । ਇਹ ਦੁਨੀਆ ’ਚ ਸਭ ਤੋਂ ਛੋਟੇ ਬੱਚੇ ਦਾ ਆਪਣੀ ਕਿਸਮ ਦਾ ਪਹਿਲਾ ਕੇਸ ਹੈ। ਹਸਪਤਾਲ ਦਾ ਦਾਅਵਾ ਹੈ ਕਿ 1816 ਤੋਂ ਹੁਣ ਤੱਕ ਅਜਿਹੇ ਸਿਰਫ਼ 809 ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ ’ਚੋਂ ਕਿਸੇ ਨੂੰ ਵੀ ਜ਼ਿੰਦਾ ਨਹੀਂ ਬਚਾਇਆ ਜਾ ਸਕਿਆ। ਉਕਤ ਬੱਚੇ ਨੂੰ ਜਮਾਂਦਰੂ ਐੱਲ.ਵੀ. ਐਪੀਕਲ ਐਨਿਉਰਿਜ਼ਮ ਸੀ। ਅਜਿਹੀ ਸਥਿਤੀ ’ਚ ਦਿਲ ਦੇ ਖੱਬੇ ਵੈਂਟਰੀਕਲ ਦੇ ਉੱਪਰਲੇ ਹਿੱਸੇ ’ਚ ਰੇਸ਼ੇਦਾਰ ਟਿਸ਼ੂ ਆ ਜਾਂਦਾ ਹੈ, ਜਿਸ ਕਾਰਨ ਇਹ ਪਤਲਾ ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਦੇ ਫਟਣ ਦਾ ਖ਼ਤਰਾ ਹੁੰਦਾ ਹੈ।