ਰੂਸੀ ਮਿਜ਼ਾਈਲ ਹਮਲੇ ਨਾਲ ਓਡੇਸਾ ’ਚ 5 ਲੋਕਾਂ ਦੀ ਮੌਤ, ‘ਹੈਰੀ ਪੋਟਰ ਮਹੱਲ’ ਹੋਇਆ ਤਬਾਹ
Thursday, May 02, 2024 - 10:40 AM (IST)
ਓਡੇਸਾ (ਏ. ਐੱਨ. ਆਈ.) : ਕਾਲਾ ਸਾਗਰ ਬੰਦਰਗਾਹ ਵਾਲੇ ਸ਼ਹਿਰ ਓਡੇਸਾ ’ਤੇ ਰੂਸੀ ਮਿਜ਼ਾਈਲ ਹਮਲਾ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਇਸ ਹਮਲੇ ਵਿਚ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਨੇ ਉਸ ਦੁਖਦਾਈ ਪਲ ਨੂੰ ਕੈਦ ਕੀਤਾ ਹੈ, ਜਦੋਂ ਇਕ ਬੀਚ ਨੇੜੇ ਤੇਜ਼ੀ ਨਾਲ ਕਈ ਬੰਬ ਧਮਾਕੇ ਹੋਏ, ਜਿਸ ਨਾਲ ਹਫ਼ੜਾ-ਦਫ਼ੜੀ ਮਚ ਗਈ ਅਤੇ ਤਬਾਹੀ ਹੋਈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਦੱਸ ਦੇਈਏ ਖਿ ਹਮਲੇ ਵਿਚ ਨੁਕਸਾਨੇ ਗਏ ਢਾਂਚਿਆਂ ਵਿਚ ਇਕ ਵਿੱਦਿਅਕ ਸੰਸਥਾ ਸ਼ਾਮਲ ਸੀ, ਜਿਸ ਨੂੰ ਬੋਲਚਾਲ ਦੀ ਭਾਸ਼ਾ ਵਿਚ ‘ਹੈਰੀ ਪੋਟਰ ਮਹੱਲ’ ਕਿਹਾ ਜਾਂਦਾ ਸੀ, ਕਿਉਂਕਿ ਇਹ ਸਕਾਟਿਸ਼ ਆਰਕੀਟੈਕਚਰਲ ਸ਼ੈਲੀ ਨਾਲ ਮਿਲਦੀ ਜੁਲਦੀ ਸੀ। ਯੂਕ੍ਰੇਨ ਦੇ ਅਧਿਕਾਰੀਆਂ ਅਨੁਸਾਰ, ਹਮਲੇ ’ਚ ਕਲੱਸਟਰ ਵਾਰਹੈੱਡਸ ਨਾਲ ਇਕ ਇਸਕੰਦਰ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ। ਪ੍ਰੌਸੀਕਿਊਟਰ ਜਨਰਲ ਆਂਦਰੇ ਕੋਸਟੀਨ ਨੇ ਮਿਜ਼ਾਈਲ ਦੇ ਮਲਬੇ ਅਤੇ ਧਾਤੂ ਦੇ ਟੁਕੜਿਆਂ ਦੀ ਬਰਾਮਦਗੀ ਦਾ ਖੁਲਾਸਾ ਕੀਤਾ ਹੈ, ਜੋ ਇਕ ਵਿਸ਼ਾਲ ਖੇਤਰ ਵਿਚ ਖਿਲਰੇ ਹੋਏ ਸਨ। ਦੁੱਖ ਦੀ ਗੱਲ ਇਹ ਹੈ ਕਿ ਜ਼ਖਮੀਆਂ ਵਿਚ ਦੋ ਬੱਚੇ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8