ਭਾਰਤ ਨੇ ਐਂਟੀ ਟੈਂਕ ਗਾਈਡਿਡ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

Friday, Aug 05, 2022 - 11:21 AM (IST)

ਭਾਰਤ ਨੇ ਐਂਟੀ ਟੈਂਕ ਗਾਈਡਿਡ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਨਵੀਂ ਦਿੱਲੀ (ਭਾਸ਼ਾ)– ਭਾਰਤ ਨੇ ਵੀਰਵਾਰ ਨੂੰ ਸਵਦੇਸ਼ੀ ਵਿਕਸਿਤ ਐਂਟੀ ਟੈਂਕ ਗਾਈਡਿਡ ਮਿਜ਼ਾਈਲ ਦਾ ਮਹਾਰਾਸ਼ਟਰ ਦੇ ਅਹਿਮਦਨਗਰ ’ਚ ਇਕ ਫੌਜੀ ਸੰਸਥਾਨ ’ਚ ਸਫਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਕਿਹਾ ਕਿ ਮਿਜ਼ਾਈਲ ਨੇ 2 ਵੱਖ-ਵੱਖ ਰੇਂਜ ’ਚ ਸਹੀ ਨਿਸ਼ਾਨਾ ਵਿੰਨ੍ਹਦੇ ਹੋਏ ਟੀਚਿਆਂ ਨੂੰ ਨਸ਼ਟ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੇ ਨਿਰਮਾਤਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਭਾਰਤੀ ਫੌਜ ਨੂੰ ਮਿਜ਼ਾਈਲ ਦੇ ਸਫਲ ਪ੍ਰੀਖਣ ’ਤੇ ਵਧਾਈ ਦਿੱਤੀ। 

 

#DRDOUpdates | Indigenously developed laser-guided ATGMs successfully test fired today. #AatmanirbharDefence @DefenceMinIndia @SpokespersonMoD https://t.co/aFxbf7ZpkZ pic.twitter.com/2mJiFc0C4z

— DRDO (@DRDO_India) August 4, 2022

ਮੰਤਰਾਲਾ ਨੇ ਕਿਹਾ ਕਿ ਭਾਰਤੀ ਫੌਜ ਨੇ ਜੰਗੀ ਟੈਂਕ ਅਰਜੁਨ ਰਾਹੀਂ ਸਵਦੇਸ਼ੀ ਤੌਰ ’ਤੇ ਵਿਕਸਿਤ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਮਿਜ਼ਾਈਲਾਂ ਨੇ ਦੋ ਵੱਖ-ਵੱਖ ਰੇਂਜਾਂ ’ਤੇ ਸਫਲਤਾਪੂਰਵਕ ਨਿਸ਼ਾਨੇ ਵਿੰਨ੍ਹੇ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ।


author

Rakesh

Content Editor

Related News