ਹਰ 5 ''ਚੋਂ ਇਕ ਵਿਅਕਤੀ ਸ਼ੂਗਰ ਤੋਂ ਪੀੜਤ, ਅੰਕੜਿਆਂ ਨੇ ਵਧਾਈ ਚਿੰਤਾ
Friday, Aug 08, 2025 - 01:15 PM (IST)

ਨਵੀਂ ਦਿੱਲੀ- ਭਾਰਤ 'ਚ 2019 'ਚ 45 ਸਾਲ ਅਤੇ ਉਸ ਤੋਂ ਵੱਧ ਉਮਰ ਦਾ ਹਰ 5ਵਾਂ ਵਿਅਕਤੀ ਸ਼ੂਗਰ ਤੋਂ ਪੀੜਤ ਸੀ ਅਤੇ ਹਰ ਪੰਜ 'ਚੋਂ 2 ਵਿਅਕਤੀ ਸ਼ਾਇਦ ਆਪਣੀ ਸਿਹਤ ਸਥਿਤੀ ਤੋਂ ਜਾਣੂ ਨਹੀਂ ਸਨ। ਭਾਰਤ 'ਚ ਬਾਲਗਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। 'ਦਿ ਲੈਂਸੇਟ ਗਲੋਬਲ ਹੈਲਥ' 'ਚ ਪ੍ਰਕਾਸ਼ਿਤ ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿਵੇਂ-ਜਿਵੇਂ ਦੇਸ਼ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੁੰਦੀ ਜਾਵੇਗੀ, ਮੱਧ ਉਮਰ ਵਰਗ ਅਤੇ ਬਜ਼ੁਰਗਾਂ 'ਚ ਸ਼ੂਗਰ ਦੇ ਮਾਮਲੇ ਵਧਣਗੇ। ਮੁੰਬਈ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਪਾਪੁਲੇਸ਼ਨ ਸਾਇੰਸਿਜ਼, ਯੂਐੱਸਏ ਦੇ ਖੋਜਕਰਤਾ ਵੀ ਇਸ ਖੋਜ ਨੂੰ ਅੰਜਾਮ ਦੇਣ ਵਾਲਿਆਂ 'ਚ ਸ਼ਾਮਲ ਸਨ। ਉਨ੍ਹਾਂ ਨੇ ਪਾਇਆ ਕਿ ਸ਼ੂਗਰ ਨੂੰ ਲੈ ਕੇ ਜਾਗਰੂਕ 46 ਫੀਸਦੀ ਲੋਕਾਂ ਬਲੱਡ ਸ਼ੂਗਰ ਦੇ ਪੱਧਰ 'ਤੇ ਕੰਟਰੋਲ ਪਾ ਲਿਆ ਅਤੇ ਲਗਭਗ 60 ਫੀਸਦੀ ਲੋਕ ਉਸੇ ਸਾਲ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਸਮਰੱਥ ਰਹੇ।
ਸੋਧਕਰਤਾਵਾ ਦੀ ਟੀਮ ਨੇ ਦੱਸਿਆ ਕਿ 6 ਫੀਸਦੀ ਲੋਕਾਂ ਨੇ ਦਿਲ ਸੰਬੰਧੀ ਰੋਗ ਦੇ ਜ਼ੋਖਮ ਨੂੰ ਘੱਟ ਕਰਨ ਲਈ 'ਲਿਪਿਡ' ਕੰਟਰੋਲ ਕਰਨ ਵਾਲੀ ਦਵਾਈ ਲਈ। 'ਲਾਂਗਿਟੂਡਨਲ ਏਜਿੰਗ ਸਟਡੀ ਇਨ ਇੰਡੀਆ' ਸਿਰਲੇਖ ਵਾਲੇ ਇਸ ਅਧਿਐਨ ਦੇ ਅਧੀਨ 2017 ਤੋਂ 2019 ਦੌਰਾਨ 45 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲਗਭਗ 60 ਹਜ਼ਾਰ ਬਾਲਗਾਂ ਦਾ ਸਰਵੇਖਣ ਕੀਤਾ ਗਿਆ। ਅਧਿਐਨ 'ਚ ਪਾਇਆ ਗਿਆ ਕਿ ਮੈਟਾਬੋਲਿਕ ਸਮੱਸਿਆਵਾਂ (ਲਗਭਗ 20 ਫੀਸਦੀ) ਪੁਰਸ਼ਾਂ ਅਤੇ ਔਰਤਾਂ 'ਚ ਸਮਾਨ ਸਨ ਅਤੇ ਸ਼ਹਿਰੀ ਖੇਤਰਾਂ 'ਚ ਇਹ ਪੇਂਡੂ ਖੇਤਰਾਂ ਦੀ ਤੁਲਨਾ 'ਚ ਦੁੱਗਣੀ ਸੀ। ਸੋਧਕਰਤਾਵਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਜੋ ਸੂਬੇ ਆਰਥਿਕ ਰੂਪ ਨਾਲ ਵਿਕਸਿਤ ਸਨ, ਉਨ੍ਹਾਂ 'ਚ ਸ਼ੂਗਰ ਦੇ ਮਾਮਲੇ ਵੱਧ ਰਹੇ। ਉਨ੍ਹਾਂ ਕਿਹਾ,''ਸਾਡਾ ਅਧਿਐਨ ਭਾਰਤ 'ਚ ਮੱਧਮ ਉਮਰ ਵਰਗ ਅਤੇ ਬਜ਼ੁਰਗਾਂ 'ਚ 'ਗਲਾਈਕੇਟਿਡ ਹੀਮੋਗਲੋਬਿਨ' ਗਾੜ੍ਹਾਪਣ ਦੀ ਵਰਤੋਂ ਕਰ ਕੇ ਸ਼ੂਗਰ ਨੂੰ ਕੰਟੋਰਲ ਕਰਨ ਅਤੇ ਇਸ ਦਾ ਇਲਾਜ ਕਰਨ, ਖੋਜਣ ਅਤੇ ਜਾਗਰੂਕਤਾ ਫੈਲਾਉਣ ਲਈ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਅਪਡੇਟ ਅੰਕੜੇ ਮੁਹੱਈਆ ਕਰਵਾਉਂਦਾ ਹੈ।'' ਟੀਮ ਨੇ ਪਾਇਆ,''45 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲਗਭਗ ਹਰ 5 'ਚੋਂ ਇਕ ਵਿਅਕਤੀ ਨੂੰ ਸ਼ੂਗਰ ਸੀ।'' ਨਤੀਜੇ ਦੱਸਦੇ ਹਨ ਕਿ ''ਆਉਣ ਵਾਲੇ ਸਾਲਾਂ 'ਚ ਸ਼ੂਗਰ ਨਾਲ ਪੀੜਤ ਮੱਧ ਉਮਰ ਵਰਗ ਅਤੇ ਬਜ਼ੁਰਗਾਂ ਦੀ ਕੁੱਲ ਗਿਣਤੀ ਵਧੇਗੀ, ਭਾਵੇਂ ਹੀ ਉਮਰ-ਵਿਸ਼ੇਸ਼ ਸ਼ੂਗਰ ਦੇ ਪ੍ਰਸਾਰ 'ਚ ਵਾਧੇ ਨੂੰ ਰੋਕਿਆ ਜਾ ਸਕੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8