ਬੱਚੇ ਹੋਣ ਜਾਂ ਵੱਡੇ, ਇਸ ਆਸਾਨ ਨੁਸਖ਼ੇ ਨਾਲ ਤੁਰੰਤ ਮਿਲੇਗੀ ਸਰਦੀ-ਜ਼ੁਕਾਮ ਤੋਂ ਰਾਹਤ!

Friday, Dec 05, 2025 - 10:45 AM (IST)

ਬੱਚੇ ਹੋਣ ਜਾਂ ਵੱਡੇ, ਇਸ ਆਸਾਨ ਨੁਸਖ਼ੇ ਨਾਲ ਤੁਰੰਤ ਮਿਲੇਗੀ ਸਰਦੀ-ਜ਼ੁਕਾਮ ਤੋਂ ਰਾਹਤ!

ਹੈਲਥ ਡੈਸਕ- ਸਰਦੀ ਹੋਵੇ ਜਾਂ ਗਰਮੀ, ਜ਼ੁਕਾਮ ਹੋਣਾ ਇਕ ਆਮ ਗੱਲ ਹੈ। ਇਹ ਇਨਫੈਕਸ਼ਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਤੇਜ਼ੀ ਨਾਲ ਫੈਲਦਾ ਹੈ, ਜਿਸ ਨਾਲ ਮੂਡ ਚਿੜਚਿੜਾ ਹੋ ਜਾਂਦਾ ਹੈ, ਗੁੱਸਾ ਆਉਣ ਲੱਗਦਾ ਹੈ ਅਤੇ ਕਈ ਵਾਰ ਬੁਖ਼ਾਰ ਵੀ ਹੋ ਜਾਂਦਾ ਹੈ। ਲੋਕ ਇਸ ਤੋਂ ਬਚਣ ਲਈ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਹਨ ਜਾਂ ਘਰੇਲੂ ਨੁਸਖੇ ਅਜ਼ਮਾਉਂਦੇ ਹਨ। ਇਸੇ ਬਾਰੇ ਸਿਹਤ ਮਾਹਿਰ ਨੇ ਇਕ ਸੌਖਾ ਘਰੇਲੂ ਨੁਸਖਾ ਦੱਸਿਆ ਹੈ, ਜੋ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਬਹੁਤ ਫਾਇਦੇਮੰਦ ਹੈ।

ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ, ਨੋਟ ਗਿਣਨ ਲਈ ਹੋ ਜਾਓ ਤਿਆਰ!

ਘਰੇਲੂ ਨੁਸਖਾ
ਸਿਹਤ ਮਾਹਿਰ ਅਨੁਸਾਰ ਜੇ ਤੁਹਾਡੇ ਬੱਚੇ ਨੂੰ ਸਰਦੀਆਂ 'ਚ ਜ਼ੁਕਾਮ ਜਲਦੀ ਹੋ ਜਾਂਦਾ ਹੈ ਤਾਂ ਇਕ ਚਮਚ ਸ਼ਹਿਦ 'ਚ ਇਕ ਚੁਟਕੀ ਲੂਣ ਮਿਲਾ ਕੇ ਤਵੇ ’ਤੇ ਗਰਮ ਕਰੋ। ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਸ਼ਹਿਦ ਹੌਲੀ-ਹੌਲੀ ਫਟਣ ਨਾ ਲੱਗੇ। ਇਸ ਤੋਂ ਬਾਅਦ ਇਹ ਮਿਸ਼ਰਣ ਬੱਚੇ ਨੂੰ ਹੌਲੀ-ਹੌਲੀ ਚਟਾਓ ਅਤੇ ਉਸ ਨੂੰ ਉੱਪਰੋਂ ਗਰਮ ਪਾਣੀ ਪਿਲਾਓ। ਇਹ ਸੌਖਾ ਤਰੀਕਾ ਜੰਮਿਆ ਹੋਇਆ ਕਫ ਤੁਰੰਤ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਜ਼ੁਕਾਮ ਦੀ ਤਕਲੀਫ਼ ਨੂੰ ਕਾਫ਼ੀ ਘਟਾ ਦਿੰਦਾ ਹੈ।

ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ

ਘਰੇਲੂ ਨੁਸਖੇ ਦੇ ਫਾਇਦੇ
ਸ਼ਹਿਦ ਅਤੇ ਲੂਣ ਦਾ ਇਹ ਮਿਸ਼ਰਣ ਕੁਦਰਤੀ ਤੌਰ ’ਤੇ ਕਫ ਨੂੰ ਪਿਘਲਾਉਂਦਾ ਹੈ ਅਤੇ ਗਲੇ ਦੀ ਖਰਾਸ਼ ਨੂੰ ਦੂਰ ਕਰਦਾ ਹੈ। ਤਵੇ ’ਤੇ ਹਲਕਾ ਗਰਮ ਕਰਨ ਨਾਲ ਇਸ ਦਾ ਅਸਰ ਹੋਰ ਵੀ ਤੇਜ਼ ਹੋ ਜਾਂਦਾ ਹੈ ਅਤੇ ਬੱਚਿਆਂ ਲਈ ਇਸ ਦਾ ਸਵਾਦ ਵੀ ਲੱਗਦਾ ਹੈ। ਗਰਮ ਪਾਣੀ ਨਾਲ ਖਾਣ ਨਾਲ ਸਰੀਰ 'ਚ ਗਰਮੀ ਬਣੀ ਰਹਿੰਦੀ ਹੈ, ਜਿਸ ਨਾਲ ਨੱਕ ਬੰਦ ਹੋਣਾ, ਛਿੱਕ ਆਉਣ ਵਰਗੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ।

ਇਹ ਵੀ ਪੜ੍ਹੋ : ਰੋਜ਼ ਪੀਣ ਵਾਲੇ ਜਾਂ ਹਫ਼ਤੇ 'ਚ ਇਕੋ ਦਿਨ ਪੀਣ ਵਾਲੇ ? ਜਾਣੋ ਕਿਨ੍ਹਾਂ ਲੋਕਾਂ 'ਤੇ ਹੁੰਦੈ ਸ਼ਰਾਬ ਦਾ ਜ਼ਿਆਦਾ ਅਸਰ

ਕੁਦਰਤੀ ਇਲਾਜ, ਬਿਨਾਂ ਕਿਸੇ ਸਾਈਡ ਇਫੈਕਟ ਦੇ
ਇਹ ਨੁਸਖ਼ਾ ਪੂਰੀ ਤਰ੍ਹਾਂ ਕੁਦਰਤੀ ਹੈ ਅਤੇ ਇਸ ਨੂੰ ਬੱਚਿਆਂ ਤੇ ਵੱਡਿਆਂ ਦੋਹਾਂ ਲਈ ਬਿਨਾਂ ਕਿਸੇ ਸਾਈਡ ਇਫੈਕਟ ਦੇ ਵਰਤਿਆ ਜਾ ਸਕਦਾ ਹੈ। ਇਸ ਨੂੰ ਵਾਰ-ਵਾਰ ਇਸਤੇਮਾਲ ਕਰਨ 'ਤੇ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News