ਹੁਣ ''ਗੰਜੇਪਨ'' ਤੋਂ ਮਿਲੇਗਾ ਛੁਟਕਾਰਾ! ਵਿਗਿਆਨੀਆਂ ਨੇ ਤਿਆਰ ਕੀਤੀ ਨਵੇਂ ਵਾਲ ਉਗਾਉਣ ਵਾਲੀ ''ਚਮਤਕਾਰੀ ਦਵਾਈ''

Tuesday, Dec 09, 2025 - 09:23 AM (IST)

ਹੁਣ ''ਗੰਜੇਪਨ'' ਤੋਂ ਮਿਲੇਗਾ ਛੁਟਕਾਰਾ! ਵਿਗਿਆਨੀਆਂ ਨੇ ਤਿਆਰ ਕੀਤੀ ਨਵੇਂ ਵਾਲ ਉਗਾਉਣ ਵਾਲੀ ''ਚਮਤਕਾਰੀ ਦਵਾਈ''

ਨੈਸ਼ਨਲ ਡੈਸਕ : ਉਮਰ ਦੇ ਵੱਧਣ ਨਾਲ-ਨਾਲ ਵਾਲਾਂ ਦਾ ਲਗਾਤਾਰ ਝੜਨਾ ਇਕ ਵੱਡੀ ਸਮੱਸਿਆ ਬਣ ਗਿਆ ਹੈ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਜਿਸ ਕਾਰਨ ਉਹ ਕਈ ਦਵਾਈਆਂ ਅਤੇ ਤਰੀਕੇ ਅਪਣਾ ਰਹੇ ਹਨ। ਜੇਕਰ ਤੁਹਾਡੇ ਵਾਲਾਂ ਦੀ ਲਕੀਰ ਹਰ ਮਹੀਨੇ ਥੋੜ੍ਹੀ ਜਿਹੀ ਘੱਟਦੀ ਦਿਖਾਈ ਦਿੰਦੀ ਹੈ ਅਤੇ ਤੁਹਾਡੀ ਕੰਘੀ 'ਚ ਪਹਿਲਾਂ ਨਾਲੋਂ ਜ਼ਿਆਦਾ ਵਾਲ ਫਸੜੇ ਸ਼ੁਰੂ ਹੋ ਗਏ ਹਨ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ। ਵਾਲਾਂ ਦੇ ਝੜਨ ਦੇ ਪੁਰਾਣੇ ਇਲਾਜਾਂ ਨਾਲ ਜੂਝ ਰਹੇ ਲੋਕਾਂ ਲਈ ਇੱਕ ਅਜਿਹੀ ਦਵਾਈ ਸਾਹਮਣੇ ਆਈ ਹੈ, ਜਿਸਨੇ ਅਜ਼ਮਾਇਸ਼ਾਂ ਵਿੱਚ ਨਤੀਜੇ ਦਿਖਾਏ ਹਨ, ਜਿਨ੍ਹਾਂ ਨੇ ਡਾਕਟਰਾਂ ਅਤੇ ਖੋਜਕਰਤਾਵਾਂ ਦੋਵਾਂ ਨੂੰ ਹੈਰਾਨ ਕਰ ਦਿੱਤਾ ਹੈ।

ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ

ਇਸ ਨਵੀਂ ਦਵਾਈ ਦੇ ਸ਼ੁਰੂਆਤੀ ਨਤੀਜੇ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਮਰਦਾਂ ਵਿੱਚ ਹੋਣ ਵਾਲਾ ਆਮ ਅਤੇ ਜ਼ਿੱਦੀ ਗੰਜਾਪਨ ਸਿਰਫ਼ ਰੋਕਿਆ ਹੀ ਨਹੀਂ ਜਾ ਸਕਦਾ ਸਗੋਂ ਵਾਲਾਂ ਨੂੰ ਦੁਬਾਰਾ ਉਗਾਉਣ ਵਿਚ ਮਦਦ ਵੀ ਕਰ ਸਕਦਾ ਹੈ, ਉਹ ਵੀ ਅਜਿਹੇ ਪੱਧਰ 'ਤੇ ਜਿਸ ਦੀ ਤੁਸੀਂ ਪਹਿਲਾਂ ਕਦੇ ਕਲਪਨਾ ਨਹੀਂ ਕੀਤੀ ਹੋਵੇਗੀ। ਕੰਪਨੀ ਦੇ ਅਨੁਸਾਰ ਕੁਝ ਭਾਗੀਦਾਰਾਂ ਨੇ ਪਲੇਸਬੋ ਦਿੱਤੇ ਗਏ ਲੋਕਾਂ ਨਾਲੋਂ ਕਾਫ਼ੀ ਜ਼ਿਆਦਾ ਵਾਲਾਂ ਦੇ ਮੁੜ ਵਿਕਾਸ ਦਾ ਅਨੁਭਵ ਕੀਤਾ, ਜਿਸ ਨਾਲ ਡਾਕਟਰੀ ਭਾਈਚਾਰੇ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ।

ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ

ਮਰਦਾਂ ਵਿੱਚ ਗੰਜੇਪਨ ਦੀ ਸਮੱਸਿਆ ਵੱਧ ਕਿਉਂ?
ਮਰਦਾਂ ਦੇ ਗੰਜੇਪਨ ਦਾ ਕਾਰਨ ਅਕਸਰ ਇੱਕ ਖਾਸ ਹਾਰਮੋਨ ਹੁੰਦਾ ਹੈ, ਜੋ ਹੌਲੀ-ਹੌਲੀ ਵਾਲਾਂ ਦੇ ਰੋਮਾਂ ਨੂੰ ਕਮਜ਼ੋਰ ਕਰਦਾ ਹੈ। ਸਮੇਂ ਦੇ ਨਾਲ ਵਾਲ ਪਤਲੇ ਹੋ ਜਾਂਦੇ ਹਨ ਅਤੇ ਅੰਤ ਵਿੱਚ ਵਧਣਾ ਬੰਦ ਹੋ ਜਾਂਦਾ ਹੈ। ਅੱਜਕੱਲ੍ਹ, ਮਿਨੋਆਕਸੀਡਿਲ ਅਤੇ ਫਿਨਾਸਟਰਾਈਡ ਵਰਗੇ ਵਿਕਲਪ ਉਪਲਬਧ ਹਨ ਪਰ ਇਨ੍ਹਾਂ ਦਾ ਪ੍ਰਭਾਵ ਹਰ ਵਿਅਕਤੀ 'ਤੇ ਇੱਕੋ ਜਿਹਾ ਨਹੀਂ ਹੁੰਦਾ ਅਤੇ ਕਈ ਵਾਰ ਲੋਕ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਵੀ ਪਰੇਸ਼ਾਨ ਰਹਿੰਦੇ ਹਨ।

ਪੜ੍ਹੋ ਇਹ ਵੀ - ਨਵੇਂ ਸਾਲ ਤੋਂ ਪਹਿਲਾਂ ਦਿਖਾਈ ਦੇਣ ਇਹ ਸੰਕੇਤ ਤਾਂ ਸਮਝੋ ਸ਼ੁੱਭ ਤੇ ਚੰਗੀ ਕਿਸਮਤ ਵਾਲਾ ਹੋਵੇਗਾ ਸਾਲ 2026!

ਕਲਾਸਕੋਟੇਰੋਨ: ਸਿਰ 'ਤੇ ਸਿੱਧੇ ਤੌਰ 'ਤੇ ਕੰਮ ਕਰਨ ਵਾਲਾ ਨਵਾਂ ਵਿਕਲਪ
ਜਿਸ ਦਵਾਈ ਨੇ ਵਾਲਾਂ ਦੇ ਵਾਧੇ ਨੂੰ ਲੈ ਕੇ ਸਨਸਨੀ ਮਚਾਈ ਹੈ, ਉਸਨੂੰ ਕਲਾਸਕੋਟੇਰੋਨ 5% ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਨੂੰ ਖੋਪੜੀ 'ਤੇ ਲਗਾਇਆ ਜਾਂਦਾ ਹੈ। ਇਸਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ਼ ਉਸ ਥਾਂ 'ਤੇ ਕੰਮ ਕਰਦਾ ਹੈ ਜਿੱਥੇ ਸਮੱਸਿਆ ਹੋ ਰਹੀ ਹੈ। ਇਹ ਸਤ੍ਹਾ 'ਤੇ ਨੁਕਸਾਨਦੇਹ ਹਾਰਮੋਨਾਂ ਨੂੰ ਰੋਕਦਾ ਹੈ, ਸਿੱਧੇ ਤੌਰ 'ਤੇ ਵਾਲਾਂ ਦੇ ਰੋਮਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਸਰੀਰ ਦੇ ਦੂਜੇ ਹਿੱਸਿਆਂ 'ਤੇ ਇਸਦਾ ਪ੍ਰਭਾਵ ਲਗਭਗ ਨਾ-ਮਾਤਰ ਹੈ, ਜਿਸ ਕਾਰਨ ਇਸਨੂੰ ਮੌਜੂਦਾ ਇਲਾਜਾਂ ਨਾਲੋਂ ਸੁਰੱਖਿਅਤ ਮੰਨਿਆ ਜਾਂਦਾ ਹੈ। 

ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...

ਟ੍ਰਾਇਲ ਤੋਂ ਕੀ ਪਤਾ ਲੱਗਾ?
ਲਗਭਗ 1,400-1,500 ਮਰਦਾਂ ਵਲੋਂ ਕੀਤੇ ਗਏ ਦੋ ਵੱਡੇ ਅਧਿਐਨ ਬਹੁਤ ਉਤਸ਼ਾਹਜਨਕ ਸਨ। ਇੱਕ ਟ੍ਰਾਇਲ ਵਿੱਚ ਉਨ੍ਹਾਂ ਲੋਕਾਂ ਦੀ ਤੁਲਣਾ ਵਿਚ, ਜਿਨ੍ਹਾਂ ਨੇ ਸਿਰਫ਼ ਪਲੇਸਬੋ ਦੀ ਵਰਤੋਂ ਕੀਤੀ ਸੀ, ਇਸ ਦਵਾਈ ਨੇ ਵਾਲਾਂ ਦੇ ਵਾਧੇ ਵਿੱਚ ਕਾਫ਼ੀ ਵਾਧਾ ਕੀਤਾ। ਦੂਜੇ ਅਧਿਐਨ ਵਿੱਚ ਵੀ ਮਹੱਤਵਪੂਰਨ ਸੁਧਾਰ ਦਿਖਾਈ ਦਿੱਤੇ। ਸ਼ੁਰੂਆਤੀ ਗੰਜੇਪਣ ਵਾਲੇ ਮਰਦਾਂ ਦੇ ਵਾਲਾਂ ਦਾ ਵੀ ਮੁੜ ਵਿਕਾਸ ਦੇਖਿਆ ਗਿਆ ਅਤੇ ਸਭ ਤੋਂ ਵਧੀਆ ਗੱਲ ਇਹ ਸੀ ਕਿ ਦਵਾਈ ਦੇ ਲਗਭਗ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਸਨ।

ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ

 


author

rajwinder kaur

Content Editor

Related News