ਭਾਰਤ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਕੇ ਤਿਆਰ, ਜਾਣੋ ਕਦੋਂ ਖੁੱਲ੍ਹੇਗਾ ਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ

Wednesday, May 03, 2023 - 07:37 PM (IST)

ਭਾਰਤ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਕੇ ਤਿਆਰ, ਜਾਣੋ ਕਦੋਂ ਖੁੱਲ੍ਹੇਗਾ ਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ

ਨੈਸ਼ਨਲ ਡੈਸਕ : ਲੰਬੇ ਇੰਤਜ਼ਾਰ ਅਤੇ ਸਖਤ ਮਿਹਨਤ ਤੋਂ ਬਾਅਦ ਭਾਰਤ ਦੇ ਜੰਮੂ-ਕਸ਼ਮੀਰ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ (ਚਨਾਬ ਰੇਲਵੇ ਬ੍ਰਿਜ) ਬਣ ਕੇ ਤਿਆਰ ਹੋ ਗਿਆ ਹੈ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਵਿਸ਼ਵ ਦੇ ਸਭ ਤੋਂ ਉੱਚੇ ਪੁਲ ਚਨਾਬ ਰੇਲਵੇ ਪੁਲ 'ਤੇ ਟਿਕੀਆਂ ਹੋਈਆਂ ਹਨ। ਰੇਲ ਮੰਤਰਾਲੇ ਨੇ ਕਿਹਾ ਹੈ ਕਿ ਪੁਲ ਨੂੰ ਦਸੰਬਰ 2023 ਦੇ ਅੰਤ ਜਾਂ ਜਨਵਰੀ 2024 ਤੱਕ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਪੁਲ ਦੀ ਖਾਸੀਅਤ ਇਹ ਨਹੀਂ ਹੈ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ, ਸਗੋਂ ਇਸ ਇੰਜੀਨੀਅਰਿੰਗ ਦੇ ਚਮਤਕਾਰ ਨਾਲ ਜੁੜੇ ਕਈ ਦਿਲਚਸਪ ਤੱਥ ਹਨ। ਜੰਮੂ-ਕਸ਼ਮੀਰ 'ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੇ ਨਿਰਮਾਣ ਵਿੱਚ ਭਾਰਤ ਦੀ ਇੰਜੀਨੀਅਰਿੰਗ ਕਾਬਲੀਅਤ ਦਾ ਗਲੋਬਲ ਟੀਵੀ ਨੈੱਟਵਰਕ, ਸੀਐੱਨਐੱਨ ਦੁਆਰਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਕਬਰਿਸਤਾਨ, ਜਿਸ ਵਿੱਚ ਦਫਨ ਹਨ 50 ਲੱਖ ਤੋਂ ਵੱਧ ਲੋਕਾਂ ਦੀਆਂ ਲਾਸ਼ਾਂ

PunjabKesari

ਜੰਮੂ ਅਤੇ ਕਸ਼ਮੀਰ ਖੇਤਰ 'ਚ ਚਨਾਬ ਨਦੀ 'ਤੇ 359 ਮੀਟਰ (ਲਗਭਗ 1178 ਫੁੱਟ) ਉੱਚਾ ਬਣਿਆ ਚਨਾਬ ਰੇਲਵੇ ਪੁਲ, ਆਈਫਲ ਟਾਵਰ (Eiffel Tower) ਤੋਂ ਲਗਭਗ 35 ਮੀਟਰ ਉੱਚਾ ਹੈ। 1,315 ਮੀਟਰ ਲੰਬਾ ਪੁਲ ਭਾਰਤੀ ਰੇਲਵੇ ਨੈੱਟਵਰਕ ਦੁਆਰਾ ਕਸ਼ਮੀਰ ਘਾਟੀ ਨੂੰ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ ਇਕ ਵਿਸ਼ਾਲ ਪ੍ਰੋਜੈਕਟ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਚਨਾਬ ਰੇਲਵੇ ਬ੍ਰਿਜ ਅਤੇ ਵਿਆਪਕ ਰੇਲ ਲਿੰਕ ਪ੍ਰੋਜੈਕਟ ਨੂੰ ਸਮਾਜਿਕ ਏਕੀਕਰਨ ਅਤੇ ਰਾਜਨੀਤਿਕ ਪ੍ਰਭਾਵ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਦੇਖਿਆ ਜਾ ਸਕਦਾ ਹੈ, ਜੋ ਵੱਖ-ਵੱਖ ਖੇਤਰਾਂ ਨੂੰ ਵੱਡੇ ਸ਼ਹਿਰਾਂ ਨਾਲ ਜੋੜਦਾ ਹੈ। ਵਿਲਸਨ ਸੈਂਟਰ ਦੇ ਦੱਖਣੀ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗਲਮੈਨ ਨੇ ਕਿਹਾ, "ਪੁਲ ਬਣਾਉਣ ਅਤੇ ਵਧੇਰੇ ਸੰਪਰਕ ਬਣਾਉਣ ਲਈ ਇਸ ਨੂੰ ਨਵੀਂ ਦਿੱਲੀ ਦੁਆਰਾ ਖੇਤਰ ਦੇ ਵਿਕਾਸ ਲਈ ਇਕ ਹੋਰ ਵੱਡੀ ਜਿੱਤ ਵਜੋਂ ਪੇਸ਼ ਕੀਤਾ ਜਾਵੇਗਾ।"

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਸੀਕਾ ਨਵੀਸ ਗ੍ਰਿਫ਼ਤਾਰ

PunjabKesari

ਪੁਲ ਦੀਆਂ ਵਿਸ਼ੇਸ਼ਤਾਵਾਂ

ਚਨਾਬ ਨਦੀ 'ਤੇ ਬਣਿਆ ਰੇਲਵੇ ਪੁਲ 3 ਕਿਲੋਮੀਟਰ ਲੰਬਾ ਅਤੇ 1,178 ਮੀਟਰ ਉੱਚਾ ਹੈ।
ਜੰਮੂ-ਕਸ਼ਮੀਰ ਦੇ 2 ਹਿੱਸਿਆਂ ਨੂੰ ਜੋੜਨ ਵਾਲੇ ਇਸ ਪੁਲ ਦਾ ਇਕ ਹਿੱਸਾ ਰਿਆਸੀ (Reasi) 'ਚ ਤੇ ਦੂਜਾ ਹਿੱਸਾ ਬੱਕਲ, ਊਧਮਪੁਰ ਵਿੱਚ ਹੈ।
ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ।
ਵਰਤਮਾਨ 'ਚ ਚੀਨ ਤੇ ਸ਼ੂਪਾਈ ਨਦੀ 'ਤੇ ਪੁਲ 275 ਮੀਟਰ ਉੱਚਾ ਹੈ ਪਰ ਚਨਾਬ ਰੇਲਵੇ ਪੁਲ ਨਦੀ ਦੇ ਤਲ ਤੋਂ 359 ਮੀਟਰ ਉੱਚਾ ਹੈ।

PunjabKesari

ਬੱਦਲਾਂ ਦੇ ਉੱਪਰ ਅਤੇ ਉੱਚੇ ਪਹਾੜਾਂ ਦੇ ਵਿਚਕਾਰ ਖੜ੍ਹਾ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦਾ ਵੀ ਮੁਕਾਬਲਾ ਕਰ ਸਕਦਾ ਹੈ।
ਇਸ ਪੁਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜੇਕਰ ਰਿਐਕਟਰ ਸਕੇਲ 'ਤੇ 8 ਤੀਬਰਤਾ ਦਾ ਭੂਚਾਲ ਵੀ ਆ ਜਾਵੇ ਤਾਂ ਇਸ ਦਾ ਇਕ ਵਾਲ ਵੀ ਨਹੀਂ ਹਿੱਲੇਗਾ।
ਨਿਰਮਾਣ ਕੰਪਨੀ ਦਾ ਦਾਅਵਾ ਹੈ ਕਿ ਇਹ ਪੁਲ ਕਰੀਬ 120 ਸਾਲ ਤੱਕ ਖੜ੍ਹਾ ਰਹਿ ਸਕਦਾ ਹੈ।
ਇਸ ਪੁਲ 'ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਗੱਡੀਆਂ ਚੱਲ ਸਕਦੀਆਂ ਹਨ।
ਚਨਾਬ ਰੇਲਵੇ ਪੁਲ 'ਤੇ ਕੁਲ 17 ਪਿੱਲਰ ਹਨ ਅਤੇ ਇਸ ਵਿੱਚ 28,660 ਮੀਟ੍ਰਿਕ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News