ਅੰਮ੍ਰਿਤਸਰ ''ਚ ਵੱਡੀ ਘਟਨਾ! ''ਕਾਗਜ਼ ਦਾ ਟੁਕੜਾ'' ਬਣ ਗਿਆ ਮੌਤ ਦੀ ਵਜ੍ਹਾ

Wednesday, Nov 19, 2025 - 03:47 PM (IST)

ਅੰਮ੍ਰਿਤਸਰ ''ਚ ਵੱਡੀ ਘਟਨਾ! ''ਕਾਗਜ਼ ਦਾ ਟੁਕੜਾ'' ਬਣ ਗਿਆ ਮੌਤ ਦੀ ਵਜ੍ਹਾ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ): ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ‘ਤੇ ਸਥਿਤ 116 ਨੰਬਰ ਕੋਠੀ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਕੋਠੀ ਦੇ ਉੱਪਰਲੇ ਕਮਰੇ ਵਿਚ ਅਚਾਨਕ ਅੱਗ ਭੜਕ ਉਠੀ, ਜਿਸ ਕਾਰਨ ਅੰਦਰ ਮੌਜੂਦ ਵਿਅਕਤੀ ਕਿਰਨ ਆਹੂਜਾ ਦੀ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਕਿਰਨ ਆਹੂਜਾ ਲਗਭਗ 52 ਸਾਲ ਦੇ ਸਨ ਅਤੇ ਇਸ ਕੋਠੀ ਦੇ ਮਾਲਕ ਦੱਸੇ ਜਾ ਰਹੇ ਹਨ। ਅੱਗ ਲੱਗਦੇ ਹੀ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਲੋਕ ਤੁਰੰਤ ਇਕੱਠੇ ਹੋ ਕੇ ਮਦਦ ਲਈ ਅੱਗੇ ਆਏ।

ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ

ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਗ ਕੋਠੀ ਦੇ ਉੱਪਰਲੇ ਕਮਰੇ ਵਿਚ ਲੱਗੀ ਸੀ। ਉਨ੍ਹਾਂ ਮੁਤਾਬਕ, ਅੱਗ ਲੱਗਣ ਤੋਂ ਬਾਅਦ ਕਿਰਨ ਆਹੂਜਾ ਘਬਰਾ ਕੇ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਤੇ ਸਾਮਾਨ ਬਚਾਉਣ ਲਈ ਕਮਰੇ ਅੰਦਰ ਚਲੇ ਗਏ। ਪਰ ਜਿਵੇਂ ਹੀ ਉਹ ਅੰਦਰ ਗਏ, ਕਮਰਾ ਧੂੰਏਂ ਨਾਲ ਭਰ ਚੁੱਕਾ ਸੀ। ਧੂੰਆ ਇੰਨਾ ਜ਼ਿਆਦਾ ਸੀ ਕਿ ਉਹ ਮੁੜ ਬਾਹਰ ਨਹੀਂ ਆ ਸਕੇ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਦਮ ਘੁਟਣ ਕਾਰਨ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ ਜਾਰੀ! ਹੁਣ ਇਨ੍ਹਾਂ ਅਫ਼ਸਰਾਂ ਦੀ ਵੀ ਹੋਈ ਬਦਲੀ

ਫਾਇਰ ਬ੍ਰਿਗੇਡ ਦੀ ਟੀਮ ਨੂੰ ਜਾਣਕਾਰੀ ਮਿਲਣ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚ ਗਈ, ਪਰ ਤਦ ਤੱਕ ਅੱਗ ਕਾਫ਼ੀ ਫੈਲ ਚੁੱਕੀ ਸੀ। ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ, ਹਾਲਾਂਕਿ ਕਮਰੇ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ, ਅੱਗ ਬਹੁਤ ਤੇਜ਼ੀ ਨਾਲ ਭੜਕੀ ਜਿਸ ਕਾਰਨ ਲਪਟਾਂ ਅਤੇ ਗਾੜਾ ਧੂੰਆ ਪੂਰੇ ਕਮਰੇ ਵਿਚ ਫੈਲ ਗਿਆ। ਪੁਲਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਵਿਚ ਸ਼ੋਰਟ ਸ਼ਰਕਟ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ, ਪਰ ਅਸਲ ਕਾਰਨ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਕੋਠੀ ਵਿਚ ਕਾਸਮੈਟਿਕ ਦਾ ਕਾਰੋਬਾਰ ਚੱਲਦਾ ਸੀ ਅਤੇ ਪੁਲਸ ਵੱਲੋਂ ਇਸ ਨਾਲ ਜੁੜੀਆਂ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। 


 


author

Anmol Tagra

Content Editor

Related News