ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 21 ਨਵੰਬਰ ਲਈ ਹੋਇਆ ਵੱਡਾ ਐਲਾਨ, NH ਤੇ ਰੇਲਵੇ ਟਰੈਕ...

Wednesday, Nov 19, 2025 - 01:21 PM (IST)

ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 21 ਨਵੰਬਰ ਲਈ ਹੋਇਆ ਵੱਡਾ ਐਲਾਨ, NH ਤੇ ਰੇਲਵੇ ਟਰੈਕ...

ਜਲੰਧਰ (ਚੋਪੜਾ)– ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਕਿਸਾਨ ਸੰਗਠਨਾਂ ਨੇ ਚਿਤਾਵਨੀ ਦਿੰਦੇ ਹੋਏ 21 ਨੈਸ਼ਨਲ ਹਾਈਵੇਅ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਜਲੰਧਰ ਜ਼ਿਲ੍ਹੇ ਦੇ ਗੰਨਾ ਪੱਟੀ ਦੇ ਸਾਰੇ ਸੰਗਠਨਾਂ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬੀ. ਕੇ. ਯੂ. ਦੋਆਬਾ ਮਨਜੀਤ ਸਿੰਘ ਰਾਏ, ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰਣਜੀਤ ਸਿੰਘ ਛੱਲ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੁੱਡਾ ਗਰਾਊਂਡ ’ਤੇ ਧਰਨਾ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਨਿਗਮ ਕੌਂਸਲਰ ਹਾਊਸ ਦੀ ਮੀਟਿੰਗ 'ਚ 400 ਕਰੋੜ ਦਾ ਏਜੰਡਾ 4 ਮਿੰਟਾਂ 'ਚ ਪਾਸ, ਵਿਰੋਧੀ ਧਿਰ ਦਿਸੀ ਬੇਅਸਰ

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੰਡ ਮਿੱਲਾਂ ਦੇ ਸੰਚਾਲਨ ਦੀ ਤਾਰੀਖ਼ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਹੈ, ਜਿਸ ਨਾਲ ਗੰਨਾ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਲ ਦੀ ਬਕਾਇਆ ਰਾਸ਼ੀ 93 ਕਰੋੜ ਰੁਪਏ ਤੁਰੰਤ ਜਾਰੀ ਕਰੇ, ਗੰਨੇ ਦਾ ਮੁੱਲ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਸਹਿਕਾਰੀ ਖੰਡ ਮਿੱਲਾਂ ਦੀ ਤਰਜ਼ ’ਤੇ ਇਕ ਕਾਊਂਟਰ ’ਤੇ ਭੁਗਤਾਨ ਕੀਤਾ ਜਾਵੇ। ਇਸ ਦੇ ਇਲਾਵਾ ਜਿਸ ਤਰ੍ਹਾਂ ਨਾਲ ਹੋਰ ਫ਼ਸਲਾਂ ਦਾ ਮੁੱਲ ਬੀਜਾਈ ਤੋਂ ਪਹਿਲਾਂ ਤੈਅ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਗੰਨੇ ਦਾ ਮੁੱਲ ਵੀ ਬੀਜਾਈ ਤੋਂ ਪਹਿਲਾਂ ਐਲਾਨ ਅਤੇ ਅਧਿਸੂਚਿਤ ਕੀਤਾ ਜਾਵੇ। ਜੇਕਰ ਪੰਜਾਬ ਸਰਕਾਰ 20 ਨਵੰਬਰ ਤਕ ਕੋਈ ਫ਼ੈਸਲਾ ਨਹੀਂ ਕਰਦੀ ਤਾਂ 21 ਨਵੰਬਰ ਨੂੰ ਜਲੰਧਰ ਵਿਚ ਧੰਨੋਵਾਲੀ ਦੇ ਸਾਹਮਣੇ ਨੈਸ਼ਨਲ ਹਾਈਵੇਅ ਅਤੇ ਰੇਲਵੇ ਟ੍ਰੈਕ ’ਤੇ ਵੱਡੇ ਪੱਧਰ ’ਤੇ ਜਾਮ ਲਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਸੁਖਬੀਰ ਸਿੰਘ ਕੁੱਕੜ ਪਿੰਡ ਦਿਹਾਤੀ ਪ੍ਰਧਾਨ ਜਲੰਧਰ ਕੈਂਟ, ਹਰਵਿੰਦਰਪਾਲ ਸਿੰਘ ਡੱਲੀ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਗੋਰਾਇਆ ਜਨਰਲ ਸਕੱਤਰ ਪੰਜਾਬ, ਸੁਖਵਿੰਦਰ ਸਿੰਘ ਦਾਰਾਵਨ ਬੁਲਾਰਾ, ਪਰਮਿੰਦਰ ਸਿੰਘ ਚੀਮਾ, ਬਾਬਾ ਬਲਵਿੰਦਰ ਸਿੰਘ ਮੰਡਲ ਪ੍ਰਧਾਨ ਭੋਗਪੁਰ, ਚਰਨਜੀਤ ਸਿੰਘ ਡੱਲਾ, ਦੀਦਾਰ ਸਿੰਘ, ਅਵਤਾਰ ਸਿੰਘ ਜੰਡੀਰ ਸਰਪੰਚ, ਜਸਬੀਰ ਸਿੰਘ ਬੜਾ ਪਿੰਡ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਚੱਕ ਝੰਡੂ, ਗੁਰਦੇਵ ਸਿੰਘ ਅਤੇ ਹੋਰ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News