ਭਾਰਤ ਬਾਇਓਟੇਕ ਨੇ ਕੋਵੈਕਸੀਨ ਦਾ ਨਿਰਯਾਤ ਕੀਤਾ ਸ਼ੁਰੂ

Tuesday, Nov 30, 2021 - 09:38 AM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਬਾਇਓਟੇਕ ਨੇ ਕੋਰੋਨਾ ਦੇ ਟੀਕੇ ਕੋਵੈਕਸੀਨ ਦਾ ਨਿਰਯਾਤ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਨਵੰਬਰ ’ਚ ਲੰਬੇ ਸਮੇਂ ਤੋਂ ਪੈਂਡਿੰਗ ਨਿਰਯਾਤ ਆਰਡਰ ਨਿਪਟਾਏ ਹਨ। ਭਾਰਤ ਬਾਇਓਟੇਕ ਨੇ ਸੋਮਵਾਰ ਨੂੰ ਟਵੀਟ ਕੀਤਾ,‘‘ਨਵੰਬਰ ’ਚ ਲੰਬੇ ਸਮੇਂ ਤੋਂ ਪੈਂਡਿੰਗ ਨਿਰਯਾਤ ਆਰਡਰਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਨਿਰਯਾਤ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾਵੇਗਾ। ਵੱਡੀ ਗਿਣਤੀ ’ਚ ਦੇਸ਼ਾਂ’ਚ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਚੁਕੀ ਹੈ। ਅਜਿਹੇ ’ਚ ਦਸੰਬਰ ’ਚ ਕੁਝ ਹੋਰ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਸ਼ੁਰੂ ਕੀਤਾ ਜਾਵੇਗਾ।’’

ਇਹ ਵੀ ਪੜ੍ਹੋ : ‘ਓਮੀਕਰੋਨ’ ਦੀ ਦਹਿਸ਼ਤ; ਤੇਲੰਗਾਨਾ ਦੇ ਇਕ ਸਕੂਲ ’ਚ 42 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ

ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਦਸੰਬਰ ਤੋਂ ਕਿਹੜੇ ਹੋਰ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਸ਼ੁਰੂ ਕਰੇਗੀ। ਟਵੀਟ ’ਚ ਕੰਪਨੀ ਨੇ ਨਿਰਯਾਤ ਦੀ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਦਾ ਆਭਾਰ ਜਤਾਇਆ ਹੈ। ਕੰਪਨੀ ਨੇ ਕਿਹਾ,‘‘ਕੋਵੈਕਸੀਨ ਮਹਾਮਾਰੀ ਵਿਰੁੱਧ ਲੜਾਈ ਦਾ ਇਕ ਅਭਿੰਨ ਹਿੱਸਾ ਬਣ ਗਈ ਹੈ।’’ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਨੇ ਦੱਸਿਆ ਸੀ ਕਿ ਉਸ ਨੇ ਆਪਣੇ ਟੀਕੇ ਕੋਵੀਸ਼ੀਲਡ ਦਾ ਨਿਰਯਾਤ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ 112 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਨਵੇਂ ਮਾਮਲਿਆਂ ਦੀ ਗਿਣਤੀ ਘਟੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ


DIsha

Content Editor

Related News