ਤੜਕਸਾਰ ਬਦਮਾਸ਼ਾਂ ਨੇ ਜੋੜੇ ''ਤੇ ਕੀਤਾ ਹਮਲਾ, ਪਤਨੀ ਦਾ ਗਲ਼ ਵੱਢਿਆ, ਪਤੀ ਜ਼ਖਮੀ

Tuesday, Aug 27, 2024 - 04:43 PM (IST)

ਤੜਕਸਾਰ ਬਦਮਾਸ਼ਾਂ ਨੇ ਜੋੜੇ ''ਤੇ ਕੀਤਾ ਹਮਲਾ, ਪਤਨੀ ਦਾ ਗਲ਼ ਵੱਢਿਆ, ਪਤੀ ਜ਼ਖਮੀ

ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ 4 ਬਦਮਾਸ਼ਾਂ ਨੇ ਇਕ ਵਿਆਹੁਤਾ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ ਗਿਆ ਅਤੇ 42 ਹਜ਼ਾਰ ਰੁਪਏ ਤੇ ਮੋਬਾਈਲ ਲੁੱਟ ਲਿਆ। ਹਮਲਾਵਰਾਂ ਨੇ ਉਸ ਦੇ ਪਤੀ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਉਝਾਨੀ ਥਾਣਾ ਖੇਤਰ ਦੇ ਰਾਜਨਗਰ ਕਾਲੋਨੀ ਨੇੜੇ ਵਾਪਰੀ ਅਤੇ ਮ੍ਰਿਤਕਾ ਦੀ ਪਛਾਣ ਸਮਰੀਨ ਉਰਫ਼ ਨਿਦਾ (25) ਦੇ ਰੂਪ 'ਚ ਹੋਈ ਹੈ।

ਪੁਲਸ ਨੇ ਦੱਸਿਆ ਕਿ ਮਾਨਿਕਪੁਰ ਵਾਸੀ ਸਰਤਾਜ ਕੁਝ ਦਿਨ ਪਹਿਲਾਂ ਆਪਣੀ ਪਤਨੀ ਸਮਰੀਨ ਨੂੰ ਦਵਾਈ ਦਿਵਾਉਣ ਦਿੱਲੀ ਲੈ ਗਿਆ ਸੀ ਅਤੇ ਅੱਜ ਸਵੇਰੇ ਦੋਵੇਂ ਉਝਾਨੀ ਪਹੁੰਚੇ ਜਿੱਥੇ ਰਾਜਨਗਰ ਕਾਲੋਨੀ ਦੇ ਛੋਟੇ ਰਸਤਿਓਂ ਉਹ ਆਪਣੇ ਪਿੰਡ ਜਾ ਰਹੇ ਸਨ। ਪੁਲਸ ਨੇ ਸਰਤਾਜ ਦੇ ਹਵਾਲੇ ਤੋਂ ਦੱਸਿਆ ਕਿ ਕੱਚੇ ਰਸਤਿਓਂ ਸਵੇਰੇ ਕਰੀਬ ਸਾਢੇ 4 ਵਜੇ 4 ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਬਦਮਾਸ਼ਾਂ ਦੇ ਚੰਗੁਲ ਤੋਂ ਨਿਕਲ ਕੇ ਸਰਤਾਜ ਆਪਣੇ ਪਿੰਡ ਵੱਲ ਦੌੜਿਆ ਅਤੇ ਉੱਥੋਂ ਪਰਿਵਾਰਕ ਮੈਂਬਰਾਂ ਨਾਲ ਪਰਤਿਆ ਤਾਂ ਵੇਖਿਆ ਕਿ ਪਤਨੀ ਸਮਰੀਨ ਦਾ ਗਲ਼ ਵੱਢਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ 'ਤੇ ਥਾਣਾ ਪੁਲਸ ਅਤੇ ਸੀਨੀਅਰ ਅਧਿਕਾਰੀ ਨੇਘਟਨਾ ਵਾਲੀ ਥਾਂ ਦਾ ਨਿਰੀਖਣ ਕਰ ਕੇ ਸਰਤਾਜ ਤੋਂ ਪੁੱਛਗਿੱਛ ਕੀਤੀ। ਸੀਨੀਅਰ ਪੁਲਸ ਅਧਿਕਾਰੀ ਡਾ. ਬ੍ਰਿਜੇਸ਼ ਨੇ ਦੱਸਿਆ ਕਿ ਸਰਤਾਜ ਵਾਰ-ਵਾਰ ਬਿਆਨ ਬਦਲ ਰਿਹਾ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਔਰਤ ਦੇ ਪੇਕੇ ਪਰਿਵਾਰ ਨੂੰ ਬੁਲਾਇਆ ਗਿਆ ਹੈ ਅਤੇ ਜਲਦੀ ਦੀ ਘਟਨਾ ਦਾ ਖੁਲਾਸਾ ਕਰ ਦਿੱਤਾ ਜਾਵੇਗਾ।


author

Tanu

Content Editor

Related News