ਭਾਜਪਾ ਦੀ ਨਵੀਂ ਚੁਣੀ ਗਈ ਕੌਂਸਲਰ ਦੇ ਪਤੀ ''ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ

Monday, Feb 16, 2026 - 05:04 PM (IST)

ਭਾਜਪਾ ਦੀ ਨਵੀਂ ਚੁਣੀ ਗਈ ਕੌਂਸਲਰ ਦੇ ਪਤੀ ''ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਵਿਵਾਦ ਤੋਂ ਬਾਅਦ ਭਾਜਪਾ ਦੀ ਇਕ ਨਵੇਂ ਚੁਣੀ ਕੌਂਸਲਰ ਦੇ ਪਤੀ ਨੂੰ ਇਕ ਵਿਅਕਤੀ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਮਲਾ ਐਤਵਾਰ ਰਾਤ ਕੋਤਵਾਲੀ ਥਾਣਾ ਖੇਤਰ ਨੇੜੇ ਹੋਇਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੌਂਸਲਰ ਮਾਨਸੀ ਸ਼ਿਮਲੇ ਦੇ ਪਤੀ ਨਿਤਿਨ ਸ਼ਾਮ ਸ਼ਿਮਲੇ (39) ਅਤੇ ਦੋਸ਼ੀ ਮਹੇਸ਼ ਉਰਫ਼ ਸੋਨੂੰ ਗਣੇਸ਼ ਠਾਕਰੇ (35) ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਠਾਕਰੇ ਨੇ ਸ਼ਿਮਲੇ 'ਤੇ ਹਮਲਾ ਕਰ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਝਗੜੇ ਤੋਂ ਬਾਅਦ ਠਾਕਰੇ ਨੇ ਸ਼ਿਮਲੇ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਦਾ ਇਕ ਹਸਪਤਾਲ 'ਚ ਇਲਾਜ ਜਾਰੀ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News