ਨਾਨ ਦੇਰੀ ਨਾਲ ਆਉਣ ’ਤੇ ਰੇਹੜੀ ਵਾਲੇ ’ਤੇ ਦਾਤਰ ਨਾਲ ਕੀਤਾ ਹਮਲਾ
Wednesday, Feb 11, 2026 - 06:17 PM (IST)
ਜਲੰਧਰ (ਜ. ਬ.)–ਰੇਰੂ ਪਿੰਡ ਚੌਕ ਨੇੜੇ ਛੋਲੇ-ਕੁਲਚੇ ਦੀ ਰੇਹੜੀ ਲਾਉਣ ਵਾਲੇ ’ਤੇ ਨਾਨ ਦੇਰੀ ਨਾਲ ਆਉਣ ’ਤੇ ਦਾਤਰ ਨਾਲ ਹਮਲਾ ਕਰਨ ਵਾਲੇ ਨੌਜਵਾਨ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਦਸੰਬਰ 2025 ਵਿਚ ਕੇਸ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਮੁੱਖ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਰੇਰੂ ਪਿੰਡ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੋਬਿੰਦਾ ਪੁੱਤਰ ਕਾਂਤਾ ਪ੍ਰਸਾਦ ਨਿਵਾਸੀ ਲੰਮਾ ਪਿੰਡ ਨੇ ਦੱਸਿਆ ਸੀ ਕਿ 20 ਨਵੰਬਰ 2025 ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਰੇਹੜੀ ’ਤੇ ਨਾਨ ਬਣਾ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ ਦਾ ਕਤਲ, ਵਿਆਹ ਸਮਾਗਮ ਦੌਰਾਨ ਪਈਆਂ ਭਾਜੜਾਂ
ਇਸੇ ਦੌਰਾਨ ਗੁਰਮੁੱਖ ਸਿੰਘ ਉਰਫ਼ ਗੋਲੂ ਉਸ ਕੋਲ ਨਾਨ ਖਾਣ ਆਇਆ। ਉਸ ਵੱਲੋਂ ਤੀਜਾ ਨਾਨ ਮੰਗਣ ’ਤੇ ਉਸ ਨੇ ਸਿਰਫ਼ ਇਹੀ ਕਿਹਾ ਕਿ ਨਾਨ ਤੰਦੂਰ ਵਿਚ ਲੱਗੇ ਹਨ। ਇਹ ਗੱਲ ਨੂੰ ਸੁਣ ਕੇ ਗੋਲੂ ਨੇ ਉਸ ਦਾ ਕਾਲਰ ਫੜ ਲਿਆ ਅਤੇ ਕੁੱਟਮਾਰ ਕਰਨ ਲੱਗਾ। ਕੁਝ ਲੋਕਾਂ ਨੇ ਉਸ ਨੂੰ ਰੋਕਦੇ ਹੋਏ ਭੇਜ ਦਿੱਤਾ ਸੀ ਪਰ ਦੁਬਾਰਾ ਉਹ ਦਾਤਰ ਲੈ ਕੇ ਆਇਆ ਅਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਵਿਚ ਬਚਾਅ ਕਰਨ ਆਏ ਗੋਬਿੰਦਾ ਦੇ ਭਰਾ ’ਤੇ ਵੀ ਹਮਲਾ ਕੀਤਾ ਗਿਆ ਸੀ। ਉਥੇ ਹੀ ਪੁਲਸ ਮਾਮਲੇ ਦੀ ਜਾਂਚ ਦੇ ਬਾਅਦ 12 ਦਸੰਬਰ 2025 ਨੂੰ ਗੁਰਮੁੱਖ ਸਿੰਘ ਉਰਫ਼ ਗੋਲੂ ਖ਼ਿਲਾਫ਼ ਧਾਰਾ 118 (1), 351(2) ਤਹਿਤ ਕੇਸ ਦਰਜ ਕਰਕੇ ਸੋਮਵਾਰ ਨੂੰ ਉਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
