ਪਰਿਵਾਰਕ ਵਿਵਾਦ ਨੇ ਉਜਾੜਿਆ ਘਰ, ਵਿਅਕਤੀ ਨੇ ਪਤਨੀ ਤੇ 2 ਬੱਚਿਆਂ ਦਾ ਕੀਤਾ ਕਤਲ

Thursday, Feb 19, 2026 - 03:59 PM (IST)

ਪਰਿਵਾਰਕ ਵਿਵਾਦ ਨੇ ਉਜਾੜਿਆ ਘਰ, ਵਿਅਕਤੀ ਨੇ ਪਤਨੀ ਤੇ 2 ਬੱਚਿਆਂ ਦਾ ਕੀਤਾ ਕਤਲ

ਜੈਪੁਰ- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਭੀਨਮਾਲ ਥਾਣਾ ਖੇਤਰ ਦੇ ਦਸਪਾਨ ਪਿੰਡ 'ਚ ਬੁੱਧਵਾਰ ਦੇਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇਕਤਲ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਦੋਸ਼ੀ ਦੀ ਪਛਾਣ ਮੰਗਲਾਰਾਮ ਪੁਰੋਹਿਤ (40) ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਹਾਦਸੇ ਵਾਲੀ ਜਗ੍ਹਾ ਪਹੁੰਚੀ ਪੁਲਸ ਨੇ ਦੇਖਿਆ ਕਿ ਮੰਗਲਾਰਾਮ ਦੀ ਪਤਨੀ ਦਦਮੀ ਦੇਵੀ (39), ਬੇਟੀ ਨੀਕੂ (10) ਅਤੇ ਬੇਟਾ ਹਿਤੇਸ਼ (7) ਮੰਜੇ 'ਤੇ ਮ੍ਰਿਤਕ ਮਿਲੇ ਅਤੇ ਉਨ੍ਹਾਂ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਸਨ। ਪੁਲਸ ਅਨੁਸਾਰ ਕੰਧਾਂ 'ਤੇ  ਵੀ ਖੂਨ ਦੇ ਨਿਸ਼ਾਨ ਸਨ।

ਥਾਣਾ ਇੰਚਾਰਜ ਰਾਜੇਂਦਰ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੰਗਲਾਰਾਮ ਨੇ ਪਤਨੀ ਅਤੇ ਬੱਚਿਾਂ ਦੇ ਕਤਲ ਦੀ ਗੱਲ ਕਬੂਲ ਕੀਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਪਰਿਵਾਰਕ ਵਿਵਾਦ ਕਾਰਨ ਪਤਨੀ ਅਤੇ ਬੱਚਿਆਂ ਦਾ ਕਤਲ ਕੀਤਾ। ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਲਾਰਾਮ ਦਾ ਵੱਡਾ ਪੁੱਤ ਆਂਧਰਾ ਪ੍ਰਦੇਸ਼ 'ਚ ਕੰਮ ਕਰਦਾ ਹੈ, ਜਦੋਂ ਕਿ ਦੂਜਾ ਬੇਟਾ ਮੁਕੇਸ਼ ਹਾਦਸੇ ਵਾਲੀ ਜਗ੍ਹਾ ਤੋਂ 100 ਮੀਟਰ ਦੂਰ ਆਪਣੇ ਚਾਚੇ ਘਰ ਸੌਂ ਰਿਹਾ ਸੀ। ਦੋਸ਼ੀ ਕਿਸਾਨ ਹੈ ਅਤੇ ਉਸ ਦੇ ਵਿਆਹ ਨੂੰ ਲਗਭਗ 20 ਸਾਲ ਹੋ ਚੁੱਕੇ ਹਨ। ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News