ਕਾਂਸਟੇਬਲ ਪਤੀ ਦੀ ਖੁਦਕੁਸ਼ੀ ਦੇ 6 ਦਿਨਾਂ ਮਗਰੋਂ ਪਤਨੀ ਨੇ ਵੀ ਦਿੱਤੀ ਜਾਨ

Saturday, Feb 21, 2026 - 05:05 PM (IST)

ਕਾਂਸਟੇਬਲ ਪਤੀ ਦੀ ਖੁਦਕੁਸ਼ੀ ਦੇ 6 ਦਿਨਾਂ ਮਗਰੋਂ ਪਤਨੀ ਨੇ ਵੀ ਦਿੱਤੀ ਜਾਨ

ਭਦਰਾਵਤੀ- ਕਰਨਾਟਕ 'ਚ ਪੁਲਸ ਕਾਂਸਟੇਬਲ ਪਤੀ ਦੀ ਖ਼ੁਦਕੁਸ਼ੀ ਦੇ 6 ਦਿਨਾਂ ਮਗਰੋਂ ਪਤਨੀ ਨੇ ਵੀ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਇਹ ਘਟਨਾ ਭਦਰਾਵਤੀ ਤਾਲੁਕ ਦੇ ਹੋਸਾ ਸਿੱਧਪੁਰਾ ਪਿੰਡ 'ਚ ਵਾਪਰੀ। ਮ੍ਰਿਤਕਾ ਦਾ ਨਾਂ ਸਵਾਤੀ ਹੈ, ਜੋ ਕਰਨਾਟਕ ਰਿਜ਼ਰਵ ਪੁਲਸ ਦੇ ਕਾਂਸਟੇਬਲ ਜਗਦੀਸ਼ ਦੀ ਵਿਧਵਾ ਸੀ। ਪੁਲਸ ਨੇ ਕਿਹਾ ਕਿ ਜਗਦੀਸ਼ ਨੇ 14 ਫਰਵਰੀ ਨੂੰ ਖੁਦਕੁਸ਼ੀ ਕਰ ਲਈ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜਗਦੀਸ਼ ਸ਼ਰਾਬ ਦੀ ਆਦਤ ਨਾਲ ਜੂਝ ਰਿਹਾ ਸੀ। ਸ਼ਰਾਬ ਦੇ ਨਸ਼ੇ 'ਚ ਹਮੇਸ਼ਾ ਮਾਂ, ਪਤਨੀ ਅਤੇ ਬੱਚਿਆਂ ਨਾਲ ਝਗੜਾ ਕਰਦਾ ਸੀ। ਉਹ ਘਰ 'ਤੇ ਝਗੜਿਆਂ 'ਚ ਕਈ ਵਾਰ ਖੁਦਕੁਸ਼ੀ ਦੀ ਧਮਕੀ ਵੀ ਦੇ ਚੁੱਕਿਆ ਸੀ। ਪਤੀ ਜਗਦੀਸ਼ ਦੀ ਮੌਤ ਤੋਂ ਬਾਅਦ ਪਤਨੀ ਸਵਾਤੀ ਵੀ ਤਣਾਅ 'ਚ ਰਹਿਣ ਲੱਗੀ ਸੀ। ਇਸ ਦੌਰਾਨ ਇਕ ਹੋਰ ਪੁਲਸ ਕਾਂਸਟੇਬਲ ਮੋਹਨ ਨੇ ਫੇਸਬੁੱਕ ਅਤੇ ਵਟਸਐਪ 'ਤੇ ਸਵਾਤੀ ਨੂੰ ਅਪਮਾਨਜਨਕ ਸੰਦੇਸ਼ ਭੇਜੇ। ਪੁਲਸ ਦੇ ਸਾਹਮਣੇ ਦਰਜ ਕੀਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਕਿ ਮੋਹਨ ਨੇ ਜਗਦੀਸ਼ ਦੀ ਮੌਤ ਲਈ ਪਤਨੀ ਸਵਾਤੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਫਵਾਹਾਂ ਫੈਲਾਈਆਂ ਸਨ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੀੜਤਾ ਨੇ ਆਪਣੀ ਮਾਂ ਭਾਗਯੰਮਾ ਨੂੰ ਮਾਨਸਿਕ ਪਰੇਸ਼ਾਨੀ ਬਾਰੇ ਦੱਸਿਆ ਸੀ। ਉਸ ਦੀ ਮਾਂ ਨੇ ਉਸ ਨੂੰ ਪੁਲਸ 'ਚ ਸ਼ਿਕਾਇਤ ਕਰਨ ਤੋਂ ਪਹਿਲੇ ਆਪਣੇ ਪਤੀ ਦੀ 13ਵੀਂ  ਦੀਆਂ ਰਸਮਾਂ ਪੂਰੀਆਂ ਹੋਣ ਤੱਕ ਮਜ਼ਬੂਤ ਰਹਿਣ ਦੀ ਸਲਾਹ ਦਿੱਤੀ ਸੀ। ਪੀੜਤਾ ਨੇ 20 ਫਰਵਰੀ ਨੂੰ ਆਪਣੇ ਮਾਂ ਨੂੰ ਇਕ ਵਟਸਐੱਪ ਮੈਸੇਜ ਭੇਜਿਆ, ਜਿਸ 'ਚ ਉਸ ਨੇ ਆਪਣੇ ਨਾਲ ਹੋ ਰਹੇ ਉਤਪੀੜਨ ਅਤੇ ਮਾਨਸਿਕ ਸ਼ੋਸ਼ਣ ਬਾਰੇ ਦੱਸਿਆ ਸੀ। ਮੈਸੇਜ 'ਚ, ਉਸ ਨੇ ਆਪਣੇ ਪਰਿਵਾਰ ਤੋਂ ਦੋਸ਼ੀ ਕਾਂਸਟੇਬਲ ਖ਼ਿਲਾਫ਼ ਕਾਰਵਾਈ ਕਰਨ ਅਤੇ ਆਪਣੇ 2 ਛੋਟੇ ਬੱਚਿਆਂ ਦਾ ਧਿਆਨ ਰੱਖਣ ਲਈ ਕਿਹਾ। ਮੈਸੇਜ ਭੇਜਣ ਦੇ ਤੁਰੰਤ ਬਾਅਦ, ਉਸ ਨੇ ਫਾਹਾ ਲੈ ਲਿਆ। ਸਵਾਤੀ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਭਦਰਾਵਤੀ 'ਚ ਨਿਊ ਟਾਊਨ ਪੁਲਸ ਨੇ ਕਾਂਸਟੇਬਲ ਮੋਹਨ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ, ਬਦਨਾਮੀ, ਬਲੈਕਮੇਲ ਵਰਗੇ ਦੋਸ਼ਾਂ 'ਚ ਐੱਫਆਈਆਰ ਦਰਜ ਕੀਤੀ। ਪੁਲਸ ਨੇ ਕਿਹਾ ਕਿ ਦੋਸ਼ੀ ਕਾਂਸਟੇਬਲ 'ਤੇ ਪਹਿਲਾਂ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸੀ ਅਤੇ ਬਾਅਦ 'ਚ ਉਸ ਨੂੰ ਦੂਜੇ ਪੁਲਸ ਸਟੇਸ਼ਨ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਉਹ ਫਿਲਹਾਲ ਫਰਾਰ ਹੈ। ਪੁਲਸ ਟੀਮਾਂ ਨੇ ਉਸ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News