ਯੂ.ਪੀ. ’ਚ ਬਲਾਕ ਮੁਖੀ ਦੀਆਂ ਚੋਣਾਂ, ਭਾਜਪਾ ਦੀ 625 ਸੀਟਾਂ ’ਤੇ ਬੰਪਰ ਜਿੱਤ

Sunday, Jul 11, 2021 - 02:03 AM (IST)

ਯੂ.ਪੀ. ’ਚ ਬਲਾਕ ਮੁਖੀ ਦੀਆਂ ਚੋਣਾਂ, ਭਾਜਪਾ ਦੀ 625 ਸੀਟਾਂ ’ਤੇ ਬੰਪਰ ਜਿੱਤ

ਲਖਨਊ - ਉੱਤਰ ਪ੍ਰਦੇਸ਼ ਵਿਚ ਬਲਾਕ ਮੁਖੀ ਦੀਆਂ ਚੋਣਾਂ ’ਚ ਪੋਲਿੰਗ ਦੌਰਾਨ 15 ਤੋਂ ਵਧ ਜ਼ਿਲ੍ਹਿਆਂ ’ਚ ਜ਼ਬਰਦਸਤ ਹਿੰਸਾ ਹੋਈ। ਚੋਣਾਂ ਦੌਰਾਨ ਕਿਤੇ-ਕਿਤੇ ਫਾਇਰਿੰਗ ਕਰ ਕੇ ਦਹਿਸ਼ਤ ਵਾਲਾ ਮਾਹੌਲ ਬਣਾਇਆ ਗਿਆ। ਇਟਾਵਾ ’ਚ ਪੁਲਸ ਅਤੇ ਭਾਜਪਾ ਵਰਕਰਾਂ ਦਰਮਿਆਨ ਖੁੱਲ੍ਹ ਕੇ ਝੜਪਾਂ ਹੋਈਆਂ। ਕਈ ਥਾਈਂ ਪੁਲਸ ਅਧਿਕਾਰੀਆਂ ਨਾਲ ਧੱਕਾ-ਮੁੱਕੀ ਕੀਤੀ ਗਈ। ਇਕ ਐੱਸ.ਪੀ. (ਸਿਟੀ) ਨੂੰ ਥੱਪੜ ਤੱਕ ਮਾਰ ਦਿੱਤਾ ਗਿਆ। ਲਖਨਊ, ਪ੍ਰਤਾਪਗੜ੍ਹ, ਹਮੀਰਪੁਰ, ਸਿਧਾਰਥਨਗਰ, ਅਮਰੋਹਾ, ਰਾਏ ਬਰੇਲੀ, ਫਿਰੋਜ਼ਾਬਾਦ, ਕਾਨਪੁਰ, ਏਟਾ, ਪੀਲੀਭੀਤ, ਮਹੋਬਾ, ਬਾਰਾਬੰਕੀ, ਚੰਦੌਲੀ ਸਮੇਤ 15 ਜ਼ਿਲਿਆਂ ’ਚ ਫਾਇਰਿੰਗ, ਪਥਰਾਅ, ਹਿੰਸਾ ਅਤੇ ਕੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ।

ਇਹ ਵੀ ਪੜ੍ਹੋ- ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ

ਹਿੰਸਾ ਦੌਰਾਨ ਬਲਾਕ ਮੁਖੀ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਨੇ ਬਾਜੀ ਮਾਰ ਲਈ। ਕੁੱਲ 826 ਸੀਟਾਂ ਵਿਚੋਂ 626 ਸੀਟਾਂ ’ਤੇ ਭਾਜਪਾ ਨੇ ਜਿੱਤ ਦਰਜ ਕੀਤੀ। ਮੁੱਖ ਮੰਤਰੀ ਯੋਗੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀ ਯੋਜਨਾ ਕਾਰਨ 85 ਫੀਸਦੀ ਤੋਂ ਵੱਧ ਸੀਟਾਂ ’ਤੇ ਭਾਜਪਾ ਨੂੰ ਸਫਲਤਾ ਮਿਲੀ ਹੈ। ਸਮਾਜਵਾਦੀ ਪਾਰਟੀ 98 ਸੀਟਾਂ ’ਤੇ ਜੇਤੂ ਰਹੀ। ਕਾਂਗਰਸ ਨੂੰ ਸਿਰਫ 5 ਸੀਟਾਂ ਹੀ ਮਿਲੀਆਂ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਨਾਲ ਗੰਭੀਰ ਹੋ ਸਕਦੈ ਕੋਰੋਨਾ

ਮੋਦੀ ਨੇ ਜਿੱਤ ਦਾ ਸਿਹਰਾ ਯੋਗੀ ਨੂੰ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਤ ਦਾ ਪੂਰਾ ਸਿਹਰਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਬਲਾਕ ਮੁਖੀਆਂ ਦੀਆਂ ਚੋਣਾਂ ’ਚ ਭਾਜਪਾ ਨੇ ਆਪਣਾ ਝੰਡਾ ਲਹਿਰਾਇਆ ਹੈ। ਯੂ.ਪੀ. ਸਰਕਾਰ ਦੀਆਂ ਨੀਤੀਆਂ ਅਤੇ ਲੋਕ ਹਿੱਤਾਂ ਦੀਆਂ ਯੋਜਨਾਵਾਂ ਕਾਰਨ ਲੋਕਾਂ ਨੂੰ ਜੋ ਲਾਭ ਮਿਲਿਆ ਹੈ, ਉਹ ਪਾਰਟੀ ਦੀ ਭਾਰੀ ਜਿੱਤ ’ਚ ਦਰਜ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News