ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਮੌਜੂਦਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ

Monday, Mar 16, 2026 - 12:16 PM (IST)

ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਮੌਜੂਦਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ

ਸ੍ਰੀ ਅੱਚਲ ਸਾਹਿਬ (ਗੋਰਾ ਚਾਹਲ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਪੈਂਦੇ ਕਸਬਾ ਘੁਮਾਣ ਵਿਖੇ ਭਗਤ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁ. ਤਪਿਆਣਾ ਸਾਹਿਬ ਵਿਖੇ ਬੀਤੇ ਕੱਲ੍ਹ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਸ਼ੁਕਰਾਨੇ ਲਈ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਮੌਕੇ ਬਿਕਰਮ ਸਿੰਘ ਮਜੀਠੀਆ ਨਤਮਸਤਕ ਹੋਏ ਸਨ।  ਉਨ੍ਹਾਂ ਦੀ ਘੁਮਾਣ ਫੇਰੀ ਨੇ ਜਿੱਥੇ ਮੌਜੂਦਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ, ਉੱਥੇ ਹੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਬਲਾਕ ਪ੍ਰਧਾਨ ਸੂਬੇਦਾਰ ਪ੍ਰਧਾਨ ਸਿੰਘ ਢਪਈ, ਮੈਂਬਰ ਬਲਰਾਜ ਸਿੰਘ ਢਪਈ, ਮੈਂਬਰ ਰਘਬੀਰ ਸਿੰਘ ਢਪਈ ਨੇ ਸਾਥੀਆਂ ਸਮੇਤ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਬਿਕਰਮ ਸਿੰਘ ਮਜੀਠੀਆ ਕੋਲੋਂ ਸਿਰੋਪਾਓ ਪਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।

ਇਹ ਵੀ ਪੜ੍ਹੋ- ਪੰਜਾਬ 'ਚ ਪਏ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਚਾਦਰ ਵਾਂਗ ਵਿੱਛੀ ਕਣਕ ਤੇ ਸਰੋਂ ਦੀ ਖੜ੍ਹੀ ਫਸਲ

ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸੂਬੇਦਾਰ ਪ੍ਰਧਾਨ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਜਿਉਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਇੱਕਮੁੱਠ ਹੋਣ ਨਾਲ ਜਿੱਥੇ ਮੌਜੂਦਾ ਸਰਕਾਰ ਦੀਆਂ ਜੜ੍ਹਾਂ ਹਿੱਲੀਆਂ ਹਨ ਉੱਥੇ ਹੀ ਕਾਂਗਰਸ ਪਾਰਟੀ ਵੀ ਡਾਵਾਂਡੋਲ ਹੋ ਗਈ ਹੈ । ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਇਕ ਵਾਰ ਫਿਰ ਤੋਂ ਹਨੇਰੀ ਝੁੱਲੇਗੀ ਅਤੇ ਕਈ ਸਿਆਸੀ ਪਾਰਟੀ ਦੀਆਂ ਜੜਾਂ ਪੁੱਟ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ

ਅਖੀਰ ਵਿਚ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੁਣ ਉਹ ਦਿਨ ਦੂਰ ਨਹੀਂ ਜਦੋਂ ਚਾਰੇ ਪਾਸੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਨਜ਼ਰ ਆਉਣਗੇ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੂੰ ਹਲਕੇ ਦੇ ਲੋਕ ਫਿਰ ਸੇਵਾ ਦਾ ਮੌਕਾ ਦੇਣਗੇ। ਇਸ ਮੌਕੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਔਲਖ, ਕੁਲਦੀਪ ਸਿੰਘ ਮੂੜ, ਲਖਵਿੰਦਰ ਸਿੰਘ ਢਪਈ, ਦੌਲਤ ਸਿੰਘ ਭੰਬੋਈ, ਦਵਿੰਦਰ ਸਿੰਘ ਸ਼ਾਹਬਾਦ, ਨਿਰਮਲ ਸਿੰਘ ਮਹਿਮਦ, ਲਖਵਿੰਦਰ ਸਿੰਘ ਢਪਈ, ਗੁਰਨੇਕ ਸਿੰਘ ਹਰਚੋਵਾਲ, ਧਰਮਿੰਦਰ ਸਿੰਘ ਪੰਜਗਰਾਈਆਂ, ਸਰੂਪ ਸਿੰਘ ਚੌੜੇ, ਨਵਨੀਨ ਸਿੰਘ, ਧਰਮਿੰਦਰ ਸਿੰਘ, ਗੁਰਦਿਆਲ ਸਿੰਘ, ਮਨਜੀਤ ਸਿੰਘ ਬੋਲੇਵਾਲ, ਜਗਦੀਪ ਸਿੰਘ ਸਤਪਾਲ ਸਿੰਘ ਔਲਖ, ਸੁਰਿੰਦਰ ਸਿੰਘ ਲੀਲ ਕਲਾਂ, ਸਤਨਾਮ ਸਿੰਘ, ਮੁਖਤਾਰ ਸਿੰਘ ਔਲਖ, ਸਤਨਾਮ ਸਿੰਘ ਭੇਟ ਪੱਤਣ, ਸਰਪੰਚ ਦਲਜੀਤ ਸਿੰਘ, ਗੋਰਾ ਬੋਲੇਵਾਲ, ਅਮਰੀਕ ਸਿੰਘ ਮੰਡਿਆਲਾ, ਗੁਰਭੇਜ ਸਿੰਘ ਮਡਿਆਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ- 'ਆਪ' ਦੇ ਸਿੱਖਿਆ ਮਾਡਲ 'ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, 'ਆਪ' ਵਿਧਾਇਕਾਂ ਦੇ ਬੱਚੇ ਸਰਕਾਰੀ ਸਕੂਲਾਂ ਤੋਂ ਦੂਰ ਕਿਉਂ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News