IIM ''ਚ 27 ਸਾਲਾ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Thursday, Jul 27, 2023 - 12:02 AM (IST)

ਨੈਸ਼ਨਲ ਡੈਸਕ: ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਬੈਂਗਲੁਰੂ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ 27 ਸਾਲਾ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਦਿਆਰਥੀ ਦਾ ਨਾਂ ਆਯੂਸ਼ ਗੁਪਤਾ ਹੈ। ਆਯੂਸ਼ ਮੈਨੇਜਮੈਂਟ ਕੋਰਸ ਵਿਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਦੂਜੇ ਸਾਲ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ 'ਤੇ ਮਿਲੇਗਾ ਇਨਾਮ, ਜਲਦ ਲਾਗੂ ਹੋਣ ਜਾ ਰਹੀ ਸਕੀਮ
IIM ਬੈਂਗਲੁਰੂ ਵਿਚ ਪੜ੍ਹਦੇ ਹੋਏ ਆਯੂਸ਼ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਫੇਅਰਿੰਗ ਕੈਪੀਟਲ ਵਿਚ ਇੰਟਰਨਸ਼ਿਪ ਕਰ ਰਿਹਾ ਸੀ। ਉਸ ਨੇ ਸੰਸਥਾ ਦੇ ਸਾਬਕਾ ਵਿਦਿਆਰਥੀਆਂ ਨਾਲ ਵੀ ਨੇੜਿਓਂ ਕੰਮ ਕੀਤਾ। ਉਸ ਨੇ 2017 ਵਿਚ BITS ਪਿਲਾਨੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ IIM ਬੈਂਗਲੁਰੂ ਵਿਚ ਸ਼ਾਮਲ ਹੋ ਗਿਆ। ਆਯੂਸ਼ ਦੀ ਅਚਾਨਕ ਮੌਤ ਤੋਂ ਬਾਅਦ ਸੰਸਥਾ ਅਤੇ ਉਸ ਦੇ ਦੋਸਤਾਂ ਵਿਚਾਲੇ ਮਾਤਮ ਦਾ ਮਾਹੌਲ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, UAE ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ
IIM ਬੈਂਗਲੁਰੂ ਨੇ ਆਪਣੇ ਇੰਸਟੀਚਿਊਟ ਦੇ ਵਿਦਿਆਰਥੀ ਆਯੂਸ਼ ਗੁਪਤਾ ਦੀ ਦੁਖਦ ਮੌਤ 'ਤੇ ਟਵੀਟ ਕੀਤਾ ਅਤੇ ਲਿਖਿਆ ਕਿ ਅਸੀਂ ਪੀਜੀਪੀ ਸਾਲ ਦੈ ਦੇ ਵਿਦਿਆਰਥੀ ਆਯੂਸ਼ ਗੁਪਤਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹਾਂ। ਜਿਸ ਦੀ ਐਤਵਾਰ ਦੁਪਹਿਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਯੂਸ਼ ਪੀਜੀਪੀ ਦੀ ਅਲੂਮਨੀ ਕਮੇਟੀ ਦੇ ਸੀਨੀਅਰ ਕੋਆਰਡੀਨੇਟਰ ਵੀ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8