ਪਤਨੀ ਦੀ ਮੌਤ ਦੀ ਗੱਲ ਸੁਣ ਪਤੀ ਵੀ ਛੱਡ ਗਿਆ ਦੁਨੀਆ ਪਰ....

Monday, Dec 29, 2025 - 04:08 PM (IST)

ਪਤਨੀ ਦੀ ਮੌਤ ਦੀ ਗੱਲ ਸੁਣ ਪਤੀ ਵੀ ਛੱਡ ਗਿਆ ਦੁਨੀਆ ਪਰ....

ਨੈਸ਼ਨਲ ਡੈਸਕ- ਬੈਂਗਲੁਰੂ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨਵੇਂ-ਵਿਆਹੇ ਜੋੜੇ ਦੀ ਪ੍ਰੇਮ ਕਹਾਣੀ ਦਾ ਬਹੁਤ ਹੀ ਦਰਦਨਾਕ ਅੰਤ ਹੋਇਆ ਹੈ। ਵਿਆਹ ਦੇ ਸਿਰਫ਼ 2 ਮਹੀਨਿਆਂ ਦੇ ਅੰਦਰ ਹੀ ਪਤੀ-ਪਤਨੀ ਦੋਵਾਂ ਨੇ ਆਪਣੀ ਜੀਵਨਲੀਲਾ ਮੁਕਾ ਲਈ ਹੈ। ਪਤੀ-ਪਤਨੀ ਦੀ ਇਸ ਬੇਵਕਤੀ ਮੌਤ ਮਗਰੋਂ ਦੋਵੇਂ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਏ ਹਨ।

ਜਾਣਕਾਰੀ ਅਨੁਸਾਰ ਸੂਰਜ ਸ਼ਿਵੰਨਾ (36) ਅਤੇ ਗਾਨਵੀ (26) ਦਾ ਵਿਆਹ 29 ਅਕਤੂਬਰ 2025 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ ਲਈ ਸ਼੍ਰੀਲੰਕਾ ਗਿਆ ਸੀ, ਪਰ ਉੱਥੇ ਹੀ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਹਨੀਮੂਨ ਵਿਚਾਲੇ ਛੱਡ ਕੇ ਹੀ ਵਾਪਸ ਆਉਣਾ ਪਿਆ।

ਇਹ ਵੀ ਪੜ੍ਹੋ- 'ਘਰਾਂ 'ਚ ਹੀ ਰਹਿਣ ਲੋਕ..!', ਅਮਰੀਕਾ 'ਚ 9000 ਤੋਂ ਵੱਧ ਫਲਾਈਟਾਂ ਰੱਦ, ਕਈ ਸੂਬਿਆਂ 'ਚ ਅਲਰਟ ਜਾਰੀ

ਬੈਂਗਲੁਰੂ ਪਰਤਣ ਤੋਂ ਬਾਅਦ ਤਣਾਅ ਕਾਰਨ ਗਾਨਵੀ ਨੇ ਪਿਛਲੇ ਮੰਗਲਵਾਰ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਵੀਰਵਾਰ ਨੂੰ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਗਾਨਵੀ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਸ ਨੂੰ ਸਹੁਰੇ ਘਰ ਵਿੱਚ ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਅਪਮਾਨਿਤ ਕੀਤਾ ਜਾ ਰਿਹਾ ਸੀ, ਜਿਸ ਮਗਰੋਂ ਪੁਲਸ ਨੇ ਸੂਰਜ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ।

ਪਤਨੀ ਦੀ ਮੌਤ ਅਤੇ ਕਾਨੂੰਨੀ ਕਾਰਵਾਈ ਦੇ ਦਬਾਅ ਦੇ ਚੱਲਦਿਆਂ ਸੂਰਜ ਆਪਣੀ ਮਾਂ ਜਯੰਤੀ ਨਾਲ ਬੈਂਗਲੁਰੂ ਛੱਡ ਕੇ ਨਾਗਪੁਰ ਚਲਾ ਗਿਆ ਸੀ। ਉੱਥੇ ਇੱਕ ਹੋਟਲ ਦੇ ਕਮਰੇ ਵਿੱਚ ਸੂਰਜ ਦੀ ਲਾਸ਼ ਸੀਲਿੰਗ ਫੈਨ ਨਾਲ ਲਟਕਦੀ ਮਿਲੀ, ਜਿਸ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਹੈ।

ਆਪਣੇ ਜਵਾਨ ਪੁੱਤਰ ਦੀ ਮੌਤ ਦਾ ਗ਼ਮ ਨਾ ਸਹਾਰਦੇ ਹੋਏ ਸੂਰਜ ਦੀ ਮਾਂ ਨੇ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੰਭੀਰ ਹਾਲਤ ਵਿੱਚ ਨਾਗਪੁਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਫਿਲਹਾਲ ਵੈਂਟੀਲੇਟਰ 'ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲਰ ਰਹੀ ਹੈ। ਨਾਗਪੁਰ ਪੁਲਸ ਨੇ ਸੂਰਜ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਬੈਂਗਲੁਰੂ ਪੁਲਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News