ਜਲੰਧਰ ਵਿਖੇ ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ

Wednesday, Mar 04, 2026 - 11:37 AM (IST)

ਜਲੰਧਰ ਵਿਖੇ ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ

ਜਲੰਧਰ (ਸ਼ੋਰੀ)- ਬਸਤੀ ਸ਼ੇਖ ਦੇ ਕੋਟ ਮੁਹੱਲਾ ਵਿਚ 22 ਸਾਲਾ ਨੌਜਵਾਨ ਨੇ ਸ਼ੱਕੀ ਹਾਲਤ ’ਚ ਆਪਣੀ ਮਾਂ ਦੀ ਚੁੰਨੀ ਦਾ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਦੀ ਮਾਂ ਨੇ ਵੇਖਿਆ ਕਿ ਬੇਟੇ ਦੀ ਲਾਸ਼ ਲਟਕ ਰਹੀ ਸੀ। ਮਾਂ ਨੇ ਰੌਲਾ ਪਾਇਆ ਇਲਾਕਾ ਨਿਵਾਸੀ ਦੇ ਸੂਚਨਾ ਦੇਣ ’ਤੇ ਥਾਣਾ ਨੰ. 5 ਦੀ ਪੁਲਸ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ! ਹੋਲਾ-ਮਹੱਲਾ ਮੌਕੇ ਲੱਖਾਂ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ

ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਤਮ (22) ਪੁੱਤਰ ਨੀਟਾ ਨਿਵਾਸੀ ਕੋਟ ਮੁਹੱਲਾ, ਬਸਤੀ ਸ਼ੇਖ ਦੇ ਤੌਰ ’ਤੇ ਹੋਈ ਹੈ। ਗੌਤਮ ਦੀ ਮਾਂ ਪੂਜਾ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਅਜਿਹਾ ਕਿਉਂ ਕੀਤਾ ਹੈ, ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ।

ਇਹ ਵੀ ਪੜ੍ਹੋ: ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93 ਗੈਂਗਸਟਰ ਸਰਗਰਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News