ਪਤਨੀ ਨੂੰ ਲਿਆਉਣ ਗਿਆ ਪਤੀ ਤਾਂ ਸੱਸ ਨੇ ਰੱਖੀ ਧਰਮ ਬਦਲਣ ਦੀ ਸ਼ਰਤ

Friday, Aug 09, 2019 - 12:56 PM (IST)

ਪਤਨੀ ਨੂੰ ਲਿਆਉਣ ਗਿਆ ਪਤੀ ਤਾਂ ਸੱਸ ਨੇ ਰੱਖੀ ਧਰਮ ਬਦਲਣ ਦੀ ਸ਼ਰਤ

PunjabKesariਇੰਦੌਰ—ਇੰਦੌਰ ਜ਼ਿਲੇ ਦੇ ਦੁਆਰਕਾਪੁਰੀ 'ਚ ਧਰਮ ਬਦਲਣ ਨੂੰ ਲੈ ਕੇ ਇਕ ਮਾਮਲਾ ਸਾਹਮਣਾ ਆਇਆ ਹੈ। ਦਰਅਸਲ ਇੰਦੌਰ ਜ਼ਿਲੇ 'ਚ ਇਕ ਪਤਨੀ ਆਪਣੀ ਦੋ ਸਾਲ ਦੀ ਬੇਟੀ ਨੂੰ ਸੁੱਤੇ ਹੋਏ ਕਿਸੇ ਨੂੰ ਬਿਨ੍ਹਾਂ ਕੁਝ ਦੱਸੇ ਹੀ ਘਰੋਂ ਚਲੀ ਗਈ। ਉੱਧਰ ਜਦੋਂ ਉਸ ਦਾ ਪਤੀ ਉਸ ਨੂੰ ਲਿਆਉਣ ਉਸ ਦੇ ਪੇਕੇ ਘਰ ਪਹੁੰਚਿਆ ਤਾਂ ਉਸ ਦੀ ਸੱਸ ਨੇ ਅਜਿਹੀ ਸ਼ਰਤ ਰੱਖੀ ਜਿਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਿਆ। ਸੱਸ ਨੇ ਕਿਹਾ ਕਿ ਜੇਕਰ ਉਹ ਆਪਣਾ ਧਰਮ ਬਦਲ ਲਵੇ ਤਾਂ ਬੇਟੀ ਨੂੰ ਉਸ ਦੇ ਨਾਲ ਭੇਜ ਦੇਵੇਗੀ। ਅਜਿਹੇ 'ਚ ਪੀੜਤ ਪਤੀ ਨੇ ਕਲੈਕਟਰ ਤੋਂ ਮਦਦ ਦੀ ਗੁਹਾਰ ਲਗਾਈ ਹੈ। 

PunjabKesari
ਸੱਸ ਨੇ ਰੱਖੀ ਸ਼ਰਤ ਪਹਿਲਾਂ ਧਰਮ ਬਦਲੋਂ
ਦੁਆਰਕਪੁਰੀ 'ਚ ਰਹਿਣ ਵਾਲੇ ਦੀਪਕ ਨੇ ਕਲੈਕਟਰ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ 17 ਜੂਨ 2016 ਨੂੰ ਪ੍ਰਿਯੰਕਾ ਉਰਫ ਸ਼ਹਿਨਾਜ਼ ਦੇ ਨਾਲ ਆਰੀਆ ਸਮਾਜ ਮੰਦਰ ਔਰੰਗਾਬਾਦ (ਮਹਾਰਾਸ਼ਟਰ) 'ਚ ਉਸ ਦਾ ਵਿਆਹ ਹੋਇਆ ਸੀ। ਉਸ ਦੀ ਇਕ ਬੇਟੀ ਵੀ ਹੋਈ। ਕੁਝ ਦਿਨ ਤਾਂ ਸਭ ਕੁਝ ਠੀਕ ਸੀ। ਪਰ 2 ਜੁਲਾਈ ਨੂੰ ਪ੍ਰਿਯੰਕਾ ਆਪਣੇ ਪਤੀ ਅਤੇ ਬੇਟੀ ਪੀਹੂ ਨੂੰ ਸੁੱਤੀ ਹੋਈ ਛੱਡ ਕੇ ਚਲੀ ਗਈ। ਪਤੀ ਦੀਪਕ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਸ ਨੂੰ ਪਤਨੀ ਦੇ ਪੇਕੇ 'ਚ ਹੋਣ ਦਾ ਪਤਾ ਚੱਲਿਆ। ਜਦੋਂ ਉਹ ਪਤਨੀ ਨੂੰ ਲੈਣ ਸਹੁਰੇ ਘਰ ਗਿਆ ਤਾਂ ਉਸ ਦੀ ਮਾਂ ਜਿਸ ਦਾ ਨਾਂ ਰੁਕੈਈਆ ਬੀ ਹੈ ਉਸ ਦੇ ਨਾਲ ਕੁੱਟਮਾਰ ਕਰਨ ਲੱਗੀ। ਉੱਧਰ ਸਹੁਰਾ ਘਰ ਦਾ ਕਹਿਣਾ ਹੈ ਕਿ ਪਹਿਲਾਂ ਤੂੰ ਆਪਣਾ ਧਰਮ ਬਦਲ, ਤਾਂ ਅਸੀਂ ਤੇਰੀ ਪਤਨੀ ਨੂੰ ਭੇਜਾਂਗੇ। ਦੀਪਨ ਨੇ ਕਿਹਾ ਕਿ ਬੱਚੀ ਆਪਣੀ ਮਾਂ ਲਈ ਰੋ ਰਹੀ ਹੈ, ਤਾਂ ਵੀ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ। ਇਥੇ ਤੱਕ ਕਿ ਕਿਸੇ ਨੇ ਉਸ ਨੂੰ ਉਸ ਦੀ ਪਤਨੀ ਨਾਲ ਮਿਲਣ ਤੱਕ ਨਹੀਂ ਦਿੱਤਾ।

PunjabKesari
ਸੱਸ ਆਉਣ ਨਹੀਂ ਦੇ ਰਹੀ
ਉੱਧਰ ਦੀਪਕ ਨੇ ਕਿਹਾ ਕਿ ਉਨ੍ਹਾਂ ਦੀ ਦੋ ਸਾਲ ਦੀ ਬੇਟੀ ਪੀਹੂ ਆਪਣੀ ਮਾਂ ਨੂੰ ਵਾਰ-ਵਾਰ ਯਾਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਥਿਤੀ ਅਜਿਹੀ ਹੈ ਕਿ ਬੇਟੀ ਨੂੰ ਪਤਨੀ ਦੇ ਕੋਲ ਛੱਡਣ ਨੂੰ ਤਿਆਰ ਨਹੀਂ ਹੈ ਕਿਉਂਕਿ ਉੱਥੇ ਮਾਹੌਲ ਠੀਕ ਨਹੀਂ ਹੈ। ਅਜਿਹੇ 'ਚ ਪਤੀ ਨੇ ਆਪਣੀ ਪਤਨੀ ਨੂੰ ਸੱਸ ਦੇ ਚੁੰਗਲ 'ਚੋਂ ਛੁੱਡਵਾਉਣ ਦੀ ਗੁਹਾਰ ਲਗਾਈ ਹੈ।


author

Aarti dhillon

Content Editor

Related News