ਪੰਜਾਬ ਕਰਜ਼ਾਈ, ਕਾਨੂੰਨ ਵਿਵਸਥਾ ਤਬਾਹ-ਹੁਣ ਰੰਗ ਬਦਲਣ ਦੀ ਰਾਜਨੀਤੀ : ਸੁਖਬੀਰ ਬਾਦਲ

Tuesday, Mar 03, 2026 - 05:37 PM (IST)

ਪੰਜਾਬ ਕਰਜ਼ਾਈ, ਕਾਨੂੰਨ ਵਿਵਸਥਾ ਤਬਾਹ-ਹੁਣ ਰੰਗ ਬਦਲਣ ਦੀ ਰਾਜਨੀਤੀ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ 'ਆਪ' ਆਗੂਆਂ ਨੂੰ "ਨਕਲੀ ਇਨਕਲਾਬੀ" ਦੱਸਦਿਆਂ ਦੋਸ਼ ਲਾਇਆ ਕਿ ਪੰਜਾਬ ਨੂੰ ਕਰਜ਼ਾਈ ਕਰਨ, ਕਾਨੂੰਨ ਵਿਵਸਥਾ ਤਬਾਹ ਕਰਨ ਅਤੇ ਆਰਥਿਕਤਾ ਬਰਬਾਦ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸੰਪਤੀਆਂ ਨੂੰ ਆਪਣੀ ਪਾਰਟੀ ਦੇ ਰੰਗ ਵਿਚ ਰੰਗਣ ਦੀ ਦੌੜ ਵਿਚ ਲੱਗੀ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਗਏ 'ਸੇਵਾ ਕੇਂਦਰਾਂ' ਨੂੰ ਦੁਬਾਰਾ ਪੇਂਟ ਕਰਕੇ ਉਨ੍ਹਾਂ ਨੂੰ "ਮੁਹੱਲਾ ਕਲੀਨਿਕ" ਦਾ ਨਕਲੀ ਨਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 50 ਰੁਪਏ ਨੇ ਬਣਾ ਦਿੱਤਾ 21 ਲੱਖ ਰੁਪਏ ਦਾ ਮਾਲਕ, ਕਿਸਮਤ ਨੇ ਇੰਝ ਮਾਰੀ ਪਲਟੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਥਾਪਿਤ ਕੀਤੇ ਗਏ ਮੈਰੀਟੋਰੀਅਸ ਸਕੂਲਾਂ ਨੂੰ ਵੀ ਹੁਣ ਪਾਰਟੀ ਦੇ ਰੰਗਾਂ ਵਿਚ ਰੰਗ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀ. ਆਰ. ਟੀ. ਸੀ. ਬੱਸਾਂ ਨੂੰ ਵੀ 'ਆਪ' ਦੇ ਨੀਲੇ, ਪੀਲੇ ਅਤੇ ਚਿੱਟੇ ਰੰਗਾਂ ਵਿਚ ਰੰਗਿਆ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਅਜਿਹੀਆਂ ਚਾਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਆਪਣੇ ਸ਼ਾਸਨ ਦੌਰਾਨ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਸੀ, ਜਦਕਿ ਮੌਜੂਦਾ 'ਆਪ' ਸਰਕਾਰ ਸਿਰਫ਼ ਪੰਜਾਬ ਨੂੰ ਲੁੱਟਣ ਅਤੇ ਝੂਠਾ ਪ੍ਰਚਾਰ ਕਰਨ ਵਿਚ ਹੀ ਮਾਹਿਰ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਡੀ. ਐੱਸ. ਪੀ. ਦਲਜੀਤ ਸਿੰਘ ਦਾ ਦੇਹਾਂਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 

 


author

Gurminder Singh

Content Editor

Related News