ਗ੍ਰਹਿ ਮੰਤਰਾਲਾ ਕੋਲ 10.69 ਲੱਖ ਤੋਂ ਵੱਧ ਯੌਨ ਅਪਰਾਧੀਆਂ ਦਾ ਵੇਰਵਾ
Wednesday, Apr 27, 2022 - 06:08 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਦੇਸ਼ 'ਚ 10.69 ਲੱਖ ਤੋਂ ਵਧ ਯੌਨ ਅਪਰਾਧੀਆਂ ਦਾ ਵੇਰਵਾ ਜਮ੍ਹਾ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਅਪਰਾਧਾਂ ਦੇ ਨਵੇਂ ਮਾਮਲਿਆਂ ਦੀ ਜਾਂਚ ਲਈ ਕਾਨੂੰਨ ਪਰਿਵਰਤਨ ਏਜੰਸੀਆਂ ਨੂੰ ਇਨ੍ਹਾਂ ਅਪਰਾਧੀਆਂ ਦੀ ਜਾਣਕਾਰੀ ਜਿਸ ਸਮੇਂ ਚਾਹੀਦੀ ਹੈ, ਉਹ ਤੁਰੰਤ ਉਪਲੱਬਧ ਹੈ। ਮੰਤਰਾਲਾ ਦੀ 2020-21 ਲਈ ਸਾਲਾਨਾ ਰਿਪੋਰਟ ਅਨੁਸਾਰ ਰਾਸ਼ਟਰੀ ਯੌਨ ਅਪਰਾਧੀਆਂ ਦੇ ਅੰਕੜੇ ਹਨ, ਜਿਸ ਨਾਲ ਜਾਂਚ ਅਧਿਕਾਰੀਆਂ ਦੀ ਆਦਤਨ ਯੌਨ ਅਪਰਾਧੀਆਂ 'ਤੇ ਨਜ਼ਰ ਰੱਖਣ ਅਤੇ ਅਜਿਹੇ ਅਪਰਾਧੀਆਂ ਖ਼ਿਲਾਫ਼ ਚੌਕਸੀ ਕਦਮ ਚੁੱਕਣ 'ਚ ਮਦਦ ਮਿਲਦੀ ਹੈ।
ਡਾਟਾਬੇਸ 'ਚ ਉਨ੍ਹਾਂ ਸਾਰੇ ਯੌਨ ਅਪਰਾਧੀਆਂ ਦੀ ਜਾਣਕਾਰੀ ਹੈ, ਜਿਨ੍ਹਾਂ ਨੂੰ ਜਬਰ ਜ਼ਿਨਾਹ, ਸਮੂਹਕ ਜਬਰ ਜ਼ਿਨਾਹ, ਔਰਤਾਂ ਦੇ ਉਤਪੀੜਨ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਪ੍ਰਬੰਧਾਂ ਅਧੀਨ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਇਸ 'ਚ ਅਪਰਾਧੀਆਂ ਦੇ ਨਾਮ, ਪਤੇ, ਉਨ੍ਹਾਂ ਦੀਆਂ ਤਸਵੀਰਾਂ, ਪਛਾਣ ਪੱਤਰ, ਫਿੰਗਰਪ੍ਰਿੰਟ ਆਦਿ ਵੇਰਵੇ ਹਨ। ਇਸ 'ਚ ਕਿਹਾ ਗਿਆ ਹੈ,''ਐੱਨ.ਡੀ.ਐੱਸ.ਓ. ਸਾਰੀਆਂ ਕਾਨੂੰਨ ਪਰਿਵਰਤਨ ਏਜੰਸੀਆਂ ਲਈ 24 ਘੰਟੇ ਉਪਲੱਬਧ ਹੈ ਅਤੇ ਇਹ ਯੌਨ ਅਪਰਾਧਾਂ ਦੇ ਮਾਮਲੇ 'ਚ ਪਿਛੋਕੜ ਦਾ ਵੈਰੀਫਿਕੇਸ਼ਨ ਕਰਨ ਅਤੇ ਤੁਰੰਤ ਪਛਾਣ ਕਰਨ 'ਚ ਮਦਦਗਾਰ ਹੁੰਦਾ ਹੈ।''