ਹਰਿਆਣਾ 'ਚ ਕੋਰੋਨਾਵਾਇਰਸ ਨਾਲ ਪੀੜਤ ਸ਼ੱਕੀ ਮਾਮਲਾ ਆਇਆ ਸਾਹਮਣੇ

02/05/2020 1:29:39 PM

ਹਿਸਾਰ—ਭਾਰਤ 'ਚ ਕੋਰੋਨਾ ਵਾਇਰਸ ਦੇ ਦੋ ਪੋਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਹਰਿਆਣਾ ਦੇ ਹਿਸਾਰ ਜ਼ਿਲੇ 'ਚ ਵੀ ਇਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਦੱਸ ਦੇਈਏ ਕਿ ਚੀਨ ਤੋਂ ਵਾਪਸ ਪਰਤੇ ਹਿਸਾਰ ਜ਼ਿਲੇ ਦੇ ਇਕ ਪਿੰਡ ਦਾ ਨਿਵਾਸੀ ਟ੍ਰੇਨਿੰਗ ਲੈਣ ਵਾਲਾ ਡਾਕਟਰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ 'ਚ ਮਿਲਿਆ ਹੈ, ਜਿਸ ਦੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ। ਉਸ ਨੂੰ ਆਈਸੋਲੇਸ਼ਨ ਵਾਰਡ 'ਚ ਡਾਕਟਰਾਂ ਦੀ ਟੀਮ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਈ.ਐੱਨ.ਟੀ. ਮਾਹਰਾਂ ਵੱਲੋਂ ਗਲੇ ਦੇ ਅੰਦਰੂਨੀ ਹਿੱਸਿਆ ਤੋਂ ਸਵੈਬ ਦਾ ਸੈਂਪਲ ਲਿਆ ਗਿਆ ਹੈ। ਹਾਲਾਂਕਿ ਡਾਕਟਰਾਂ ਨੇ ਮੋਹਨ (ਟ੍ਰੇਨਿੰਗ ਲੈਣ ਵਾਲਾ ਡਾਕਟਰ) ਦੇ ਪਰਿਵਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਫਿਲਹਾਲ ਮੋਹਨ ਦਾ ਸੈਂਪਲ ਦਿੱਲੀ ਦੀ ਐੱਨ.ਸੀ.ਡੀ.ਸੀ (ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ) ਸੈਂਟਰਲ ਲੈਬ 'ਚ ਭੇਜਿਆ ਜਾਵੇਗਾ, ਜਿੱਥੋ 2-3 ਦਿਨਾਂ 'ਚ ਰਿਪੋਰਟ ਆ ਜਾਵੇਗੀ। ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲ ਜਾਵੇਗੀ ਕਿ ਰੋਗੀ ਕੋਰੋਨਾ ਵਾਇਰਸ ਨਾਲ ਪੀੜਤ ਹੈ ਜਾਂ ਨਹੀਂ, ਉਸ ਸਮੇਂ ਤੱਕ ਮਰੀਜ਼ ਨੂੰ ਸਾਧਾਰਨ ਬੁਖਾਰ ਦੀ ਦਵਾਈ ਦਿੱਤੀ ਜਾਵੇਗੀ। ਪਰਿਵਾਰ ਅਤੇ ਸਿਹਤ ਕਰਮਚਾਰੀਆਂ ਨੂੰ ਮਰੀਜ ਤੋਂ ਉਚਿਤ ਦੂਰੀ ਬਣਾਈ ਰੱਖਣ ਅਤੇ ਸਾਵਧਾਨੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਈਸੋਲੇਸ਼ਨ ਵਾਰਡ ਦੇ ਨੇੜੇ ਸਫਾਈ ਦਾ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।


Iqbalkaur

Content Editor

Related News