ਗੇ ਮੁੰਡੇ ਦਾ ਕੈਨੇਡਾ ਰਹਿੰਦੀ ਕੁੜੀ ਨਾਲ ਕਰਾ ’ਤਾ ਵਿਆਹ, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ

Wednesday, Apr 10, 2024 - 06:02 AM (IST)

ਗੇ ਮੁੰਡੇ ਦਾ ਕੈਨੇਡਾ ਰਹਿੰਦੀ ਕੁੜੀ ਨਾਲ ਕਰਾ ’ਤਾ ਵਿਆਹ, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ

ਜਲੰਧਰ (ਵਰੁਣ)– ਪੁੱਤਰ ਗੇ ਹੋਣ ਦੀ ਗੱਲ ਲੁਕਾ ਕੇ ਕੈਨੇਡਾ ’ਚ ਰਹਿੰਦੀ ਲੜਕੀ ਦੇ ਪਰਿਵਾਰ ਨੂੰ ਝੂਠ ਬੋਲ ਕੇ ਉਸ ਦਾ ਵਿਆਹ ਕਰਵਾਉਣ ਵਾਲੇ ਨੌਜਵਾਨ ਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਥਾਣਾ ਨੰ. 7 ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਇਸ ਮਾਮਲੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਲੜਕੇ ਤੇ ਲੜਕਾ ਪੱਖ ਦੋਵੇਂ ਪਾਸ਼ ਇਲਾਕੇ ਦੇ ਰਹਿਣ ਵਾਲੇ ਹਨ।

ਲੜਕੀ ਪੱਖ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਵਾਲੇ ਨੇ ਰਿਸ਼ਤੇ ਬਾਰੇ ਦੱਸਿਆ ਸੀ, ਜੋ ਖ਼ੁਦ ਕੈਨੇਡਾ ਰਹਿੰਦਾ ਸੀ। ਸਾਲ 2021 ’ਚ ਜਦੋਂ ਰਿਸ਼ਤੇ ਦਾ ਮਾਮਲਾ ਵਧਿਆ ਤਾਂ ਉਨ੍ਹਾਂ ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਗਈ ਆਪਣੀ ਧੀ ਨਾਲ ਵੀ ਗੱਲ ਕੀਤੀ, ਜਿਸ ਤੋਂ ਬਾਅਦ ਗੱਲ ਪੱਕੀ ਹੋ ਗਈ। ਉਨ੍ਹਾਂ ਵਿਆਹ ਵੀ ਰਜਿਸਟਰ ਕਰਵਾ ਲਿਆ, ਜਦੋਂ ਦੋਵੇਂ ਕੈਨੇਡਾ ’ਚ ਇਕੱਠੇ ਰਹਿਣ ਲੱਗੇ ਤਾਂ ਨੌਜਵਾਨ ਨੇ 100 ਫ਼ੀਸਦੀ ਪੀ. ਆਰ. ਕਰਵਾਉਣ ਦਾ ਕਹਿ ਕੇ ਕੁੜੀ ਨੂੰ ਪੜ੍ਹਾਈ ਤੇ ਨੌਕਰੀ ਦੋਵੇਂ ਛੱਡਣ ਲਈ ਮਜਬੂਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਨਾਭਾ ਦੇ ਸਰਕਾਰੀ ਕਾਲਜ ’ਚ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ, 3 ਨੌਜਵਾਨਾਂ ਨੇ ਬਣਾਇਆ ਹਵਸ ਦਾ ਸ਼ਿਕਾਰ

ਇਸ ਦੌਰਾਨ ਕੁੜੀ ਨੂੰ ਸ਼ੱਕ ਹੋਇਆ ਤੇ ਜਦੋਂ ਉਸ ਨੇ ਮੁੰਡੇ ਨਾਲ ਗੱਲ ਕੀਤੀ ਤਾਂ ਉਸ ਨੇ ਬਹਾਨਾ ਬਣਾਇਆ ਕਿ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਤੋਂ ਬਾਅਦ ਹੀ ਉਹ ਸਰੀਰਕ ਸਬੰਧ ਬਣਾ ਸਕਦੇ ਹਨ ਤੇ ਇਹ ਗੱਲ ਉਸ ਦੀ ਮਾਂ ਨੇ ਆਖੀ ਹੈ। ਕੁੜੀ ਨੇ ਮੁੰਡੇ ਦੀ ਗੱਲ ਨੂੰ ਸੱਚ ਮੰਨ ਲਿਆ।

ਦੋਸ਼ ਹੈ ਕਿ 2023 ’ਚ ਕੈਨੇਡਾ ’ਚ ਮੁੰਡੇ ਤੇ ਕੁੜੀ ਦਾ ਵਿਆਹ ਪੂਰੇ ਧੂਮਧਾਮ ਨਾਲ ਹੋਇਆ ਸੀ ਤੇ ਅਚਾਨਕ ਮੁੰਡੇ ਨੇ ਦੱਸਿਆ ਕਿ ਉਹ ਗੇ ਹੋਣ ਕਾਰਨ ਕੁੜੀ ਨਾਲ ਸਰੀਰਕ ਸਬੰਧ ਨਹੀਂ ਬਣਾ ਸਕਦਾ। ਇਹ ਸੁਣ ਕੇ ਕੁੜੀ ਦੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਭਾਰਤ ਵਾਪਸ ਆ ਕੇ ਉਨ੍ਹਾਂ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ ਪੁਲਸ ਨੇ ਮੁੰਡੇ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਵੀ ਨਾਮਜ਼ਦ ਕਰ ਲਏ ਕਿਉਂਕਿ ਤਿੰਨਾਂ ਨੇ ਝੂਠ ਬੋਲ ਕੇ ਵਿਆਹ ਕਰਵਾਇਆ ਸੀ। ਥਾਣਾ ਨੰ. 7 ਦੀ ਪੁਲਸ ਨੇ ਤਿੰਨਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News