ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ, 2 ਵਿਰੁੱਧ ਮਾਮਲਾ ਦਰਜ

Thursday, Apr 11, 2024 - 12:13 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ, 2 ਵਿਰੁੱਧ ਮਾਮਲਾ ਦਰਜ

ਹੁਸ਼ਿਆਰਪੁਰ (ਰਾਕੇਸ਼)- ਥਾਣਾ ਸਦਰ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ 2 ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਸ਼ਿਕਾਇਤ ਜਸਪਾਲ ਸਿੰਘ ਪੁੱਤਰ ਸਵਰਗੀ ਰਾਮ ਆਸਰਾ ਵਾਸੀ ਪਿੰਡ ਸੈਂਚਾ ਵੱਲੋਂ 4 ਅਕਤੂਬਰ 2013 ਨੂੰ ਅੰਕੁਸ਼ ਪੁੱਤਰ ਗੰਗਾ ਰਾਮ ਵਾਸੀ ਨਵੀਂ ਆਬਾਦੀ ਇਸਲਾਮਾਬਾਦ ਜ਼ਿਲ੍ਹਾ ਫਾਜ਼ਿਲਕਾ, ਭੁਪਿੰਦਰ ਸਿੰਘ ਵਾਸੀ ਨਵੀਂ ਆਬਾਦੀ ਗੰਜੂਆਨਾ ਜ਼ਿਲ੍ਹਾ ਫਾਜ਼ਿਲਕਾ ਅਤੇ ਰਾਣੀ ਪਤਨੀ ਸੁੱਚਾ ਸਿੰਘ ਵਾਸੀ ਪਿੰਡ ਆਦਮਬਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਨ੍ਹਾਂ ਦੀਆਂ ਧੀਆਂ ਸੀਮਾ ਅਤੇ ਸੋਨੀਆ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਸਬੰਧੀ ਅਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਜ਼ਿਲ੍ਹਾ ਪੁਲਸ ਹੈੱਡਕੁਆਰਟਰ ’ਚ ਦਿੱਤੀ ਸੀ।

ਜਿਸ ਦੀ ਪੜਤਾਲ ਡੀ. ਐੱਸ. ਪੀ. ਪਰਮਿੰਦਰ ਸਿੰਘ ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਆਪਣੀ ਪੜਤਾਲ ’ਚ ਪ੍ਰਾਰਥੀ ਵੱਲੋਂ ਸੁਸ਼ਮਾ ਦੇਵੀ ਉਰਫ਼ ਰਾਣੀ ਪਤਨੀ ਸੁੱਚਾ ਰਾਮ ਵਾਸੀ ਆਦਮਬਾਲ ਤੇ ਉਨ੍ਹਾਂ ਦੀਆਂ ਲੜਕੀਆਂ ਸੋਨੀਆ ਆਦਿ ’ਤੇ ਲਾਏ ਗਏ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਪਾਈ ਕਿਉਂਕਿ ਉਹ ਕੋਈ ਟ੍ਰੈਵਲ ਏਜੰਸੀ ਦਾ ਕੰਮ ਨਹੀਂ ਕਰਦੇ।

ਇਹ ਵੀ ਪੜ੍ਹੋ- ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਦੀ ਵੱਡੀ ਪਲਾਨਿੰਗ, ਜਾਰੀ ਕੀਤੀਆਂ ਹਦਾਇਤਾਂ

ਅੰਕੁਸ਼ ਪੁੱਤਰ ਗੰਗਾ ਰਾਮ ਵਾਸੀ ਨਵੀਂ ਆਬਾਦੀ ਇਲਾਮਾਬਾਦ ਜ਼ਿਲ੍ਹਾ ਫਾਜ਼ਿਲਕਾ ਹਾਲ ਵਾਸੀ ਮਾਰੀਸ਼ਸ ਨੇ ਆਪਣੇ ਸਾਥੀ ਭੁਪਿੰਦਰ ਸਿੰਘ ਨਾਲ ਮਿਲ ਕੇ 1,70,000 ਰੁਪਏ ਅਤੇ 2200 ਅਮਰੀਕਨ ਡਾਲਰ ਦਾ ਫਰਾਡ ਕਰਨ ਅਤੇ ਦੋਵੇਂ ਦੋਸ਼ੀ ਪਾਏ ਜਾਣ ’ਤੇ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ। ਪੁਲਸ ਨੇ ਦੋਵਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੂ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News