ਪਟਨਾ ਸਾਹਿਬ ਦੇ ਦਰਸ਼ਨਾਂ ਲਈ ਗਈ ਸੁਲਤਾਨਪੁਰ ਲੋਧੀ ਦੀ ਮਹਿਲਾ ਸ਼ੱਕੀ ਹਾਲਾਤ 'ਚ ਲਾਪਤਾ

Wednesday, Apr 17, 2024 - 05:45 PM (IST)

ਪਟਨਾ ਸਾਹਿਬ ਦੇ ਦਰਸ਼ਨਾਂ ਲਈ ਗਈ ਸੁਲਤਾਨਪੁਰ ਲੋਧੀ ਦੀ ਮਹਿਲਾ ਸ਼ੱਕੀ ਹਾਲਾਤ 'ਚ ਲਾਪਤਾ

ਸੁਲਤਾਨਪੁਰ ਲੋਧੀ (ਚੰਦਰ)- ਸੁਲਤਾਨਪੁਰ ਲੋਧੀ ਤੋਂ ਪਟਨਾ ਸਾਹਿਬ ਗਈ ਬਲਵੀਰ ਕੌਰ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਦੋਨਾਂ ਦੀ ਰਹਿਣ ਵਾਲੀ ਬਲਵੀਰ ਕੌਰ 2 ਤਾਰੀਖ਼ ਨੂੰ ਘਰੋਂ ਪਟਨਾ ਸਾਹਿਬ ਲਈ ਤੜਕਸਾਰ 7 ਵਜੇ ਰਵਾਨਾ ਹੋਏ ਸਨ ਪਰ ਉੱਥੇ ਕੁਝ ਦਿਨ ਰਹਿਣ ਮਗਰੋਂ 8 ਤਾਰੀਖ਼ ਨੂੰ ਉਨ੍ਹਾਂ ਵੱਲੋਂ ਆਪਣੇ ਬਾਹਰ ਰਹਿੰਦੇ ਕਿਸੇ ਰਿਸ਼ਤੇਦਾਰ ਦੇ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ ਗਈ। ਉਸ ਤੋਂ ਬਾਅਦ ਬਲਵੀਰ ਕੌਰ ਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ ਹੈ। 

ਪਰਿਵਾਰ ਮੁਤਾਬਕ ਬਲਵੀਰ ਕੌਰ ਜੀ ਦੀ ਉਮਰ 50 ਸਾਲ ਹੈ ਅਤੇ ਪਰਿਵਾਰ ਵੱਲੋਂ ਗੁਮਸ਼ੁਦਾ ਬਲਵੀਰ ਕੌਰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਬਲਵੀਰ ਕੌਰ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਵੀਰ ਕੌਰ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਏ ਸਨ ਅਤੇ ਪਟਨਾ ਸਾਹਿਬ ਵਿਖੇ ਗੁਰੂ ਘਰ ਦੇ ਦਰਸ਼ਨਾਂ ਲਈ ਗਏ ਸਨ। ਫਿਲਹਾਲ ਇਸ ਮਾਮਲੇ ਸਬੰਧੀ ਪਰਿਵਾਰ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਬਲਵੀਰ ਕੌਰ ਦੀ ਗੁੰਮਸ਼ੁਦਗੀ ਸਬੰਧੀ ਐੱਫ਼. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ। ਪੁਲਸ ਵੱਲੋਂ ਵੀ ਭਾਲ ਜਾਰੀ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਰਾਮ ਨੌਮੀ ਮੌਕੇ ਜਲੰਧਰ 'ਚ ਰਾਮ ਨਾਮ ਦੀ ਧੂਮ, ਸ਼ੋਭਾ ਯਾਤਰਾ ਮੌਕੇ ਸਾਬਕਾ CM ਚੰਨੀ ਸਣੇ ਪੁੱਜੀਆਂ ਕਈ ਸ਼ਖ਼ਸੀਅਤਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News