ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤਾ ਹਿੰਦੂ ਲੜਕੀ ਦਾ ਅੰਤਿਮ ਸੰਸਕਾਰ

Friday, Jun 05, 2020 - 09:01 PM (IST)

ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤਾ ਹਿੰਦੂ ਲੜਕੀ ਦਾ ਅੰਤਿਮ ਸੰਸਕਾਰ

ਸ਼੍ਰੀਨਗਰ (ਅਰੀਜ)- ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੱਜ ਜ਼ਕੂਰਾ 'ਚ ਇਕ 8 ਸਾਲਾ ਹਿੰਦੂ ਲੜਕੀ ਦਾ ਅੰਤਿਮ ਸੰਸਕਾਰ ਕਰਨ 'ਚ ਮਦਦ ਕੀਤੀ। ਜਾਣਕਾਰੀ ਦੇ ਅਨੁਸਾਰ ਖੁਸ਼ਬੂ ਪੁੱਤਰੀ ਸੁਨੀਲ ਕੁਮਾਰ ਸਿੰਘ ਅਸਲ ਵਿੱਚ ਛਪਰਾ ਜ਼ਿਲ੍ਹਾ ਬਿਹਾਰ ਦੀ ਨਿਵਾਸੀ ਸੀ ਪਰ ਸੁਨੀਲ ਮੌਜੂਦਾ ਸਮੇਂ ਜ਼ਕੂਰਾ ਨਾਂ ਦੀ ਕੰਪਨੀ ਵਿੱਚ ਕੰਮ ਕਰਦੇ ਹਨ। ਜੰਮੂ-ਕਸ਼ਮੀਰ ਉਦਯੋਗਿਕ ਵਿਕਾਸ ਮਹਾਸੰਘ ਦੇ ਪ੍ਰਧਾਨ ਸ਼ਬੀਰ ਅਹਿਮਦ ਸ਼ਾਹ ਦੇ ਨਾਲ ਜੰਮੂ-ਕਸ਼ਮੀਰ ਕੰਪਨੀ ਦੇ ਯੂਨਿਟ ਹੋਲਡਰਸ ਤੇ ਸਥਾਨਕ ਮੁਸਲਿਮ ਲੋਕਾਂ ਨੇ ਅੱਜ ਹਿੰਦੂ ਲੜਕੀ ਦਾ ਅੰਤਿਮ ਸੰਸਕਾਰ ਕੀਤਾ।


author

Gurdeep Singh

Content Editor

Related News