ਮੀਂਹ ਕਾਰਨ ਦਿੱਲੀ ਦੇ ਮਾੜੇ ਹਾਲ, ਕਈ ਇਲਾਕਿਆਂ ''ਚ ਭਰਿਆ ਪਾਣੀ

08/20/2020 11:53:19 AM

ਨਵੀਂ ਦਿੱਲੀ— ਦਿੱਲੀ-ਐੱਨ. ਸੀ. ਆਰ. 'ਚ ਅੱਜ ਯਾਨੀ ਕਿ ਵੀਰਵਾਰ ਨੂੰ ਵੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਤੋਂ ਪਾਣੀ ਭਰ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਗਲੀਆਂ ਪਾਣੀ ਵਿਚ ਡੁੱਬ ਗਈਆਂ ਹਨ। ਸੜਕਾਂ ਕਈ ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਪਾਣੀ ਭਰ ਜਾਣ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਘਰਾਂ ਤੋਂ ਦਫ਼ਤਰਾਂ ਲਈ ਨਿਕਲੇ ਲੋਕਾਂ ਨੂੰ ਲੰਬੇ ਜਾਮ ਨਾਲ ਵੀ ਜੂਝਣਾ ਪੈ ਰਿਹਾ ਹੈ।

PunjabKesari

ਦੱਸ ਦੇਈਏ ਕਿ ਬੁੱਧਵਾਰ ਨੂੰ ਵੀ ਭਾਰੀ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਪ੍ਰਹਿਲਾਦਪੁਰ ਪੁਲ ਦੇ ਅੰਡਰਪਾਸ 'ਚ ਗੱਡੀਆਂ ਡੁੱਬ ਗਈਆਂ। ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਕੱਢਿਆ ਗਿਆ। ਹਾਲਾਂਕਿ ਹੁਣ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ।

PunjabKesari

ਦਿੱਲੀ 'ਚ ਇਸ ਮਾਨਸੂਨ 'ਚ ਅਗਸਤ ਮਹੀਨਾ 10 ਸਾਲਾਂ 'ਚ ਸਭ ਤੋਂ ਠੰਡਾ ਬਣ ਗਿਆ। ਇਸ ਤੋਂ ਪਹਿਲਾਂ 10 ਸਾਲਾਂ ਦੌਰਾਨ ਅਗਸਤ 'ਚ ਤਾਪਮਾਨ ਕਦੇ 27.7 ਡਿਗਰੀ ਦੇ ਪੱਧਰ 'ਤੇ ਨਹੀਂ ਪੁੱਜਾ ਹੈ। ਮੌਸਮ ਮਹਿਕਮੇ ਨੇ 25 ਅਗਸਤ ਤੱਕ ਦਿੱਲੀ ਵਿਚ ਚੰਗਾ ਮੀਂਹ ਪੈਣ ਦਾ ਅਨੁਮਾਨ ਜਾਰੀ ਕੀਤਾ ਹੈ। ਦਿੱਲੀ ਵਿਚ ਕੁਝ ਹਿੱਸਿਆਂ 'ਚ ਤਾਂ ਇਸ ਤਰ੍ਹਾਂ ਦਾ ਮੀਂਹ ਇਸ ਸੀਜ਼ਨ ਵਿਚ ਪਹਿਲੀ ਵਾਰ ਹੀ ਪਿਆ। ਦਿੱਲੀ ਦੇ ਦੱਖਣੀ, ਪੱਛਮੀ, ਉੱਤਰੀ ਅਤੇ ਪੂਰਬੀ ਖੇਤਰਾਂ ਵਿਚ ਅਜੇ ਤੱਕ ਤੇਜ਼ ਮੀਂਹ ਨਹੀਂ ਪਿਆ ਸੀ।


Tanu

Content Editor

Related News