ਦੁਨੀਆ ਦੇ ਕਈ ਖੇਤਰਾਂ ’ਚ ਇਕੋ ਸਮੇਂ ਬਹੁਤ ਜ਼ਿਆਦਾ ਗਰਮੀ ਵਧਣਾ ਖ਼ਤਰੇ ਦਾ ਸੰਕੇਤ
Monday, Apr 22, 2024 - 09:56 AM (IST)

ਨਵੀਂ ਦਿੱਲੀ (ਭਾਸ਼ਾ)- ਦੁਨੀਆ ਦੇ ਕਈ ਖੇਤਰਾਂ ਵਿਚ ਇਕੋ ਸਮੇਂ ਬਹੁਤ ਜ਼ਿਆਦਾ ਗਰਮੀ ਪੈਣਾ ਇਕ ਗਰਮ ਗ੍ਰਹਿ ਦਾ ‘ਉਭਰਦਾ ਲੱਛਣ’ ਬਣ ਸਕਦਾ ਹੈ, ਜੋ ਖ਼ਤਰੇ ਦਾ ਸੰਕੇਤ ਹੈ। ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਸਾਲ 2023 ਲਈ ਮੌਸਮ ਅਤੇ ਜਲਵਾਯੂ ਦੀ ਸਮੀਖਿਆ ਕਰਨ ਵਾਲੀ ਨਵੀਂ ਖੋਜ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਅਨੁਭਵ ਕੀਤੀਆਂ ਗਈਆਂ ਬਹੁਤ ਸਾਰੀਆਂ ਘਟਨਾਵਾਂ ਗਰਮ ਹੁੰਦੀ ਦੁਨੀਆ ਬਾਰੇ ਬੀਤੇ ਸਮੇਂ ’ਚ ਕੀਤੀਆਂ ਗਈਆਂ ਭਵਿੱਖਬਾਣੀਆਂ ਨਾਲ ਮੇਲ ਖਾਂਦੀਆਂ ਹਨ। ਖੋਜਕਾਰਾਂ ਨੇ ਕਿਹਾ ਕਿ ਭਵਿੱਖ ’ਚ ਧਰਤੀ ਦੇ ਬਹੁਤ ਜ਼ਿਆਦਾ ਗਰਮ ਹੋਣ ’ਤੇ ਸਾਲ ਦੇ ਸ਼ੁਰੂ ’ਚ ਹੀ ਰਿਕਾਰਡ ਤੋੜ ਗਰਮੀ ਅਤੇ ਚੱਕਰਵਾਤ ਕਾਰਨ ਬਹੁਤ ਜ਼ਿਆਦਾ ਮੀਂਹ ਪੈਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਦਿਮਾਗ ਨੂੰ ਵਿਅਸਤ ਰੱਖਣ ਨਾਲ ਘੱਟ ਹੁੰਦਾ ਹੈ ਡਿਮੈਂਸ਼ੀਆ ਦਾ ਖ਼ਤਰਾ, ਜਾਣੋ ਬਿਮਾਰੀ ਦੇੇ ਲੱਛਣ
ਮੈਗਜ਼ੀਨ ‘ਐਡਵਾਂਸ ਇਨ ਐਟਮੌਸਫੈਰਿਕ ਸਾਇੰਸ’ ’ਚ ਪ੍ਰਕਾਸ਼ਿਤ ਅਧਿਐਨ ਦੇ ਸਹਿ-ਲੇਖਕ ਰੌਬਿਨ ਕਲਾਰਕ ਨੇ ਕਿਹਾ, ‘‘ਅਸੀਂ ਮੌਸਮ ਦੇ ਉਨ੍ਹਾਂ ਹਾਲਾਤਾਂ ਨੂੰ ਦੇਖ ਰਹੇ ਹਾਂ ਜੋ ਆਮ ਤੌਰ ’ਤੇ ਘੱਟ ਵੇਖੇ ਜਾਂਦੇ ਹਨ। ਉਦਾਹਰਣ ਲਈ, ਦੱਖਣ-ਪੱਛਮੀ ਯੂਰਪ, ਬ੍ਰਾਜ਼ੀਲ, ਮੋਰੱਕੋ ਅਤੇ ਦੱਖਣੀ ਅਫਰੀਕਾ ’ਚ 2023 ਦੀ ਬਸੰਤ ਰੁੱਤ ’ਚ ਗਰਮ ਹਵਾ ਵੇਖੀ ਗਈ।’’ ਉੱਤਰੀ ਅਮਰੀਕਾ, ਦੱਖਣੀ ਯੂਰਪ, ਉੱਤਰੀ ਅਫਰੀਕਾ ਅਤੇ ਏਸ਼ੀਆ ਦੇ ਕਈ ਖੇਤਰਾਂ ’ਚ ਪਿਛਲੇ ਸਾਲ ਜੁਲਾਈ ’ਚ ਇਕੋ ਸਮੇਂ ਰਿਕਾਰਡ ਤੋੜ ਗਰਮੀ ਦੇਖਣ ਨੂੰ ਮਿਲੀ ਸੀ। ਉਨ੍ਹਾਂ ਨੇ ਗੰਭੀਰ ਚੱਕਰਵਾਤਾਂ ਦੇ ਨਾਲ ਬਹੁਤ ਜ਼ਿਆਦਾ ਬਾਰਿਸ਼ ਦੀਆਂ ਘਟਨਾਵਾਂ ਵੀ ਦਰਜ ਕੀਤੀਆਂ, ਜਿਵੇਂ ਕਿ ਲੀਬੀਆ ’ਚ ਪਿਛਲੇ ਸਾਲ ਸਤੰਬਰ ਅਤੇ ਉੱਤਰੀ ਚੀਨ ’ਚ ਦੁਲਾਈ ’ਚ ਹੜ੍ਹ ਆਏ। ਖੋਜਕਾਰਾਂ ਨੇ ਇਹ ਵੀ ਪਾਇਆ ਕਿ ਪਿਛਲੇ ਸਾਲ ਹਵਾਈ ਅਤੇ ਕੈਨੇਡਾ ’ਚ ਜੰਗਲਾਂ ’ਚ ਲੱਗੀ ਅੱਗ ਵੀ ਭਾਰੀ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਜੰਗਲ ਦੀ ਅੱਗ ਕਾਰਨ ਵਾਤਾਵਰਣ ਵੀ ਬਹੁਤ ਦਬਾਅ ’ਚ ਹੈ। ਉਨ੍ਹਾਂ ਨੇ ਜਲਵਾਯੂ ਤਬਦੀਲੀ ਦੇ ਮਾੜੇ ਨਤੀਜਿਆਂ ਦੇ ਮੱਦੇਨਜ਼ਰ ਬਿਹਤਰ ਤਰੀਕੇ ਨਾਲ ਤਿਆਰ ਰਹਿਣ ਲਈ ਅਗਊਂ ਅੰਦਾਜ਼ੇ ਅਤੇ ਅਗਾਊਂ ਚਿਤਾਵਨੀ ਪ੍ਰਣਾਲੀਆਂ ’ਚ ਸੁਧਾਰ ਲਿਆਉਣ ਦੀ ਅਪੀਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।