ਤਾਇਵਾਨ ''ਚ ਭੂਚਾਲ ਦੇ ਕਈ ਝਟਕੇ ਕੀਤੇ ਗਏ ਮਹਿਸੂਸ

Tuesday, Apr 23, 2024 - 11:00 AM (IST)

ਤਾਈਪੇ (ਭਾਸ਼ਾ)- ਤਾਈਵਾਨ 'ਚ ਮੰਗਲਵਾਰ ਤੜਕੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚੋਂ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਦੀ ਤੀਬਰਤਾ 6.1 ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਪਰ ਦੋ ਉੱਚੀਆਂ ਇਮਾਰਤਾਂ ਨੂੰ ਹੋਰ ਨੁਕਸਾਨ ਹੋਇਆ ਹੈ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਟਾਪੂ 'ਤੇ ਆਏ 7.4 ਤੀਬਰਤਾ ਦੇ ਭੂਚਾਲ ਤੋਂ ਬਾਅਦ ਖਾਲੀ ਕਰ ਦਿੱਤੀਆਂ ਗਈਆਂ ਸਨ। ਉਸ ਸਮੇਂ ਭੂਚਾਲ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਵੱਧ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; ਹੁਣ ਭਾਰਤੀਆਂ ਨੂੰ ਮਿਲੇਗਾ ਲੰਬੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ, 29 ਦੇਸ਼ਾਂ 'ਚ ਜਾਣਾ ਹੋਵੇਗਾ ਆਸਾਨ

ਯੂ.ਐੱਸ.ਜੀ.ਐੱਸ.ਅਨੁਸਾਰ ਮੰਗਲਵਾਰ ਨੂੰ ਆਏ 6.1 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਹੁਆਲੀਅਨ ਸ਼ਹਿਰ ਤੋਂ 28 ਕਿਲੋਮੀਟਰ ਦੱਖਣ ਵਿੱਚ ਅਤੇ 10.7 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਅੱਧੀ ਦਰਜਨ ਹੋਰ ਭੂਚਾਲ ਦੀ ਤੀਬਰਤਾ 4.5 ਤੋਂ 6 ਦਰਜ ਕੀਤੀ ਗਈ ਅਤੇ ਇਹ ਸਾਰੇ ਭੂਚਾਨ ਹੁਆਲੀਨ ਦੇ ਨੇੜੇ ਆਏ। ਤਾਈਵਾਨ ਦੇ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਸ਼ੁਰੂਆਤੀ ਭੂਚਾਲ ਦੀ ਤੀਬਰਤਾ 6.3 ਸੀ। ਵੱਖ-ਵੱਖ ਨਿਗਰਾਨੀ ਸਟੇਸ਼ਨਾਂ ਵੱਲੋਂ ਦਰਜ ਕੀਤੀ ਗਈ ਤੀਬਰਤਾ ਵਿੱਚ ਮਾਮੂਲੀ ਅੰਤਰ ਆਮ ਗੱਲ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰਿਹਰਸਲ ਦੌਰਾਨ ਆਸਮਾਨ 'ਚ ਆਪਸ 'ਚ ਟਕਰਾਏ ਹੈਲੀਕਾਪਟਰ, 10 ਲੋਕਾਂ ਦੀ ਮੌਤ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 

 


cherry

Content Editor

Related News