ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ''ਚ ਮੋਹਲੇਧਾਰ ਮੀਂਹ ਮਗਰੋਂ ਆਇਆ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ
Sunday, Apr 07, 2024 - 12:17 PM (IST)
ਸਿਡਨੀ (ਵਾਰਤਾ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ (ਐੱਨ. ਐੱਸ. ਡਬਲਿਊ.) 'ਚ ਮੋਹਲੇਧਾਰ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹ ਕਾਰਨ ਸੂਬੇ 'ਚ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਐੱਨ.ਐੱਸ.ਡਬਲਯੂ. ਸਟੇਟ ਐਮਰਜੈਂਸੀ ਸਰਵਿਸ (ਐੱਸ.ਈ.ਐੱਸ.) ਨੇ ਐਤਵਾਰ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਐੱਨ.ਐੱਸ.ਡਬਲਯੂ. ਦੇ ਦੱਖਣ-ਪੂਰਬ ਵਿੱਚ ਇੱਕ ਤੱਟਵਰਤੀ ਖੇਤਰ ਇਲਵਾਰਾ ਅਤੇ ਉੱਤਰੀ ਸਿਡਨੀ ਦੇ ਬੀਚਾਂ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਪਾਇਆ ਹੈਕਿ 20 ਸੰਪਤੀਆਂ ਨੂੰ ਨੁਕਸਾਨ ਪਹੁੰਚਿਆ ਹੈ। ਰਿਪੋਰਟ ਅਨੁਸਾਰ ਮੋਹਲੇਧਾਰ ਮੀਂਹ ਤੋਂ ਬਾਅਦ ਕੁਝ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ: ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ਼
SES, NSW ਦੇ ਇਕ ਸ਼ਹਿਰ ਪੈਨਰਿਥ ਦੇ ਪੱਛਮ ਵਿੱਚ ਅਤੇ ਫਿਰ ਹਾਕਸਬਰੀ ਨੇਪੀਅਨ ਨਦੀ ਦੇ ਨਾਲ ਹੋਰ ਖੇਤਰਾਂ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਵੀ ਕਰੇਗਾ। ਐੱਸ.ਈ.ਐੱਸ. ਨੇ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਤੱਕ 1,877 ਘਟਨਾਵਾਂ ਦਰਜ ਕੀਤੀਆਂ ਸਨ ਅਤੇ ਪਿਛਲੇ 24 ਘੰਟਿਆਂ ਵਿੱਚ 146 ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ।
ਇਹ ਵੀ ਪੜ੍ਹੋ: ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਹਿਣ 'ਤੇ ਨਾਰਾਜ਼ ਹੋ ਜਾਂਦੇ ਹਨ ਚੀਨੀ ਨਾਗਰਿਕ: ਮਰੀਅਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8